ਨਵੀਂ ਦਿੱਲੀ (ਇੰਟ.)-ਮੂੰਹ ਅਤੇ ਗਲੇ ਦਾ ਕੈਂਸਰ ਅੱਜ ਦੇ ਸਮੇਂ ’ਚ ਬਹੁਤ ਹੀ ਆਮ ਬੀਮਾਰੀ ਬਣਦਾ ਜਾ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਆਮ ਤੌਰ ’ਤੇ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਸ਼ੁਰੂਆਤੀ ਪੱਧਰ ’ਤੇ ਪਛਾਣਨ ’ਚ ਲੋਕ ਖੁੰਝ ਜਾਂਦੇ ਹਨ ਅਤੇ ਜਦੋਂ ਇਹ ਬੀਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਤਾਂ ਜ਼ਿਆਦਾਤਰ ਲੋਕਾਂ ਲਈ ਇਨ੍ਹਾਂ ਦਾ ਇਲਾਜ ਕਰਨਾ ਬੇਹੱਦ ਮੁਸ਼ਕਲ ਹੁੰਦਾ ਹੈ। ਕੈਂਸਰ ਦੀ ਜੇਕਰ ਗੱਲ ਕਰੀਏ ਤਾਂ ਮੂੰਹ ਅਤੇ ਗਲੇ ਦਾ ਕੈਂਸਰ ਆਮ ਤੌਰ ’ਤੇ ਜਵਾਨ ਲੋਕਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਸ਼ੁਰੂਆਤੀ ਪੱਧਰ ’ਤੇ ਇਹ ਲੋਕ ਦੇਖਣ ’ਚ ਬੀਮਾਰ ਵੀ ਨਹੀਂ ਲੱਗਦੇ ਅਤੇ ਕੰਪਲੀਟ ਮੈਡੀਕਲ ਹੈਲਥ ਚੈੱਕਅਪ ਦੌਰਾਨ ਵੀ ਇਹ ਬੀਮਾਰੀ ਆਸਾਨੀ ਨਾਲ ਪਕੜ ’ਚ ਨਹੀਂ ਆਉਂਦੀ ਹੈ।
ਇਸ ਸਮੱਸਿਆ ਨੂੰ ਦੂਰ ਕਰਨ ਦੀ ਦਿਸ਼ਾ ’ਚ ਵਿਗਿਆਨੀ ਲਗਾਤਾਰ ਖੋਜ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਇਹ ਰਿਜ਼ਲਟ ਆਇਆ ਹੈ ਕਿ ਜਲਦੀ ਹੀ ਮੂੰਹ ਅਤੇ ਗਲੇ ਦੇ ਕੈਂਸਰ ਦਾ ਪਤਾ ਲਾਰ ਅਤੇ ਸਲਾਈਵਾ ਦੀ ਟੈਸਟਿੰਗ ਨਾਲ ਲਾਇਆ ਜਾ ਸਕੇਗਾ। ਹਾਲ ਹੀ ਵਿਚ ਇਹ ਖੋਜ ਜਰਨਲ ਆਫ ਮਾਲੇਕਿਊਲਰ ਡਾਇਗਨਾਸਟਿਕ ’ਚ ਪਬਲਿਸ਼ ਹੋਈ ਹੈ। ਰਿਪੋਰਟ ਮੁਤਾਬਕ ਟੈਸਟਿੰਗ ਦੌਰਾਨ ਅਕਾਉਸਟੋਫਲੁਈਡਿਕਸ ਮੈਥਡ ਯੂਜ਼ ਕਰ ਕੇ ਇਨ੍ਹਾਂ ਕੈਂਸਰ ਬਾਰੇ ਪਤਾ ਲਾਇਆ ਜਾ ਸਕਦਾ ਹੈ। ਮਾਹਿਰਾਂ ਮੁਤਾਬਕ ਹਰ ਸਾਲ ਲੱਗਭਗ 1 ਲੱਖ 20 ਹਜ਼ਾਰ ਲੋਕਾਂ ’ਚ ਮੂੰਹ ਅਤੇ ਗਲੇ ਦਾ ਕੈਂਸਰ ਪਾਇਆ ਜਾਂਦਾ ਹੈ। ਵਿਕਸਤ ਦੇਸ਼ਾਂ ’ਚ ਇਹ ਹਰ ਸਾਲ ਵਧ ਰਿਹਾ ਹੈ। ਇਸ ਦਾ ਇਕ ਕਾਰਣ ਸੈਕਸੁਅਲ ਟਰਾਂਸਮਿਟਿਡ ਡਿਜ਼ੀਜ਼ ਅਤੇ ਪੇਪਿਲੋਮਾ ਵਾਇਰਸ ਮੰਨਿਆ ਜਾ ਰਿਹਾ ਹੈ। ਇਸ ਕਾਰਣ ਇਨ੍ਹਾਂ ਦੇਸ਼ਾਂ ’ਚ ਇਸ ਬੀਮਾਰੀ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਮਾਹਿਰਾਂ ਦਾ ਧਿਆਨ, ਜੋਖਮ ਵਧਾਉਣ ਵਾਲੇ ਅਤੇ ਅਸੁਰੱਖਿਅਤ ਸੈਕਸ ਸਬੰਧਾਂ ਪ੍ਰਤੀ ਲੋਕਾਂ ਨੂੰ ਜ਼ਿਆਦਾ ਜਾਗਰੂਕ ਬਣਾਉਣ ’ਤੇ ਹੈ।
ਅਸੁਰੱਖਿਅਤ ਸੈਕਸ ਨਾਲ ਮੂੰਹ ਅਤੇ ਗਲੇ ਦਾ ਕੈਂਸਰ
ਖੋਜਕਾਰ ਟੋਨੀ ਹੰਗ ਮੁਤਾਬਕ ਮਾਊਥ ਅਤੇ ਥ੍ਰੋਟ ਦਾ ਕੈਂਸਰ ਵੈਸਟਰਨ ਦੇਸ਼ਾਂ ’ਚ ਤੇਜ਼ੀ ਨਾਲ ਵੱਧ ਰਹੀ ਮਹਾਮਾਰੀ ਵਾਂਗ ਹੈ। ਖਾਸ ਤੌਰ ’ਤੇ ਨੌਜਵਾਨਾਂ ਵਿਚਾਲੇ ਇਹ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਲਈ ਇਸ ਬੀਮਾਰੀ ਦੀ ਸ਼ੁਰੂਆਤੀ ਪੱਧਰ ’ਤੇ ਜਾਂਚ ਕਰ ਕੇ ਇਸ ਦਾ ਇਲਾਜ ਕੀਤੇ ਜਾਣ ਦੀ ਲੋੜ ਹੈ।
ਪਾਕਿ ਰੇਂਜਰਸ ਅਤੇ ਸ਼ੱਕੀ ਘੁਸਪੈਠੀਆਂ ਦੀ ਗੋਲੀਬਾਰੀ ’ਚ 3 ਜਵਾਨ ਸ਼ਹੀਦ
NEXT STORY