ਜਾਲੌਨ- ਭਾਰਤੀ ਵਿਗਿਆਨੀਆਂ ਵਲੋਂ ਵਿਕਸਿਤ ਕਾਈਮੇਰਿਕ ਐਂਟੀਜੇਨ ਰੀਸੈਪਟਰ ਟੀ-ਸੈੱਲ (CAR-T) ਥੈਰੇਪੀ ਦੇਸ਼ ਦੇ ਕੈਂਸਰ ਵਿਸ਼ੇਸ਼ ਕਰ ਕੇ ਬਲੱਡ ਕੈਂਸਰ ਦੇ ਗੰਭੀਰ ਪੜਾਅ 'ਤੇ ਪਹੁੰਚ ਚੁੱਕੇ ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣ ਚੁੱਕੀ ਹੈ। ਥੈਰੇਪੀ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਆਈਆਈਟੀ ਮੁੰਬਈ ਦੇ ਪ੍ਰੋਫੈਸਰ ਅਤੇ ਖੋਜਕਰਤਾ ਡਾ. ਰਾਹੁਲ ਪੁਰਵਾਰ ਨੇ ਦੱਸਿਆ ਕਿ CAR-T ਥੈਰੇਪੀ ਇਕ ਐਡਵਾਂਸਡ ਇਮਯੂਨੋਥੈਰੇਪੀ ਹੈ, ਜਿਸ 'ਚ ਮਰੀਜ਼ ਦੇ ਆਪਣੇ ਟੀ-ਸੈੱਲ ਯਾਨੀ ਇਮਿਊਨ ਸੈੱਲ ਨੂੰ ਪ੍ਰਯੋਗਸ਼ਾਲਾ 'ਚ ਜੈਨੇਟਿਕ ਤੌਰ 'ਤੇ ਸੋਧ ਕਰ ਕੇ ਕੈਂਸਰ ਸੈੱਲਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਮਰੀਜ਼ ਦੇ ਸਰੀਰ 'ਚ ਪਾਇਆ ਜਾਂਦਾ ਹੈ। ਮੌਜੂਦਾ ਸਮੇਂ ਇਹ ਤਕਨੀਕ ਮੁੱਖ ਰੂਪ ਨਾਲ ਬਲੱਡ ਕੈਂਸਰ (ਬੀ-ਸੈੱਲ ਐਕਿਊਟ ਲਿਮਫੋਬਲਾਸਟਿਕ ਲਿਊਕੇਮੀਆ) ਦੇ ਉਨ੍ਹਾਂ ਮਰੀਜ਼ਾਂ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਦੀ ਬੀਮਾਰੀ ਇਲਾਜ ਤੋਂ ਬਾਅਦ ਮੁੜ ਸ਼ੁਰੂ ਹੋ ਗਈ ਹੈ ਜਾਂ ਜਿਨ੍ਹਾਂ ਲਈ ਰਵਾਇਤੀ ਇਲਾਜ (ਕੀਮੋਥੈਰੇਪੀ ਜਾਂ ਰੇਡੀਓਥੈਰੇਪੀ) ਪ੍ਰਭਾਵਸ਼ਾਲੀ ਨਹੀਂ ਰਹੇ ਹਨ। ਇਹ ਤਕਨੀਕ ਬੀ-ਸੈੱਲ ਨਾਨ-ਹੌਡਕਿਨ ਲਿਮਫੋਮਾ (B-NHL) ਵਾਲੇ ਮਰੀਜ਼ਾਂ ਦੇ ਇਲਾਜ 'ਚ ਵੀ ਇਹ ਤਕਨੀਕ ਪ੍ਰਭਾਵਸ਼ਾਲੀ ਸਾਬਿਤ ਹੋਈ ਹੈ।
ਉੱਤਰ ਪ੍ਰਦੇਸ਼ 'ਚ ਇਸ ਥੈਰੇਪੀ ਦਾ ਇਸਤੇਮਾਲ ਸੰਜੇ ਗਾਂਧੀ ਹਸਪਤਾਲ ਪੋਸਟ ਗਰੈਜੂਏਟ ਆਯੂਰਵਿਗਿਆਨ ਸੰਸਥਾ (ਐੱਸਜੀਪੀਜੀਆਈ) ਤੋਂ ਇਲਾਵਾ ਮੇਂਦਾਤਾ ਸੁਪਰ ਸਪੈਸ਼ਲਿਸਟੀ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਜਾਲੌਨ 'ਚ ਵਿਕਾਸ ਬਲਾਕ ਰਾਮਪੁਰਾ ਦੇ ਮੂਲ ਵਾਸੀ ਡਾ. ਰਾਹੁਲ ਪੁਰਵਾਰ ਨੇ ਆਪਣੀਆਂ ਸ਼ਾਨਦਾਰ ਉਪਲੱਬਧੀਆਂ ਨਾਲ ਨਾ ਸਿਰਫ਼ ਜਾਲੌਨ ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀਆਂ ਵਿਗਿਆਨੀ ਉਪਲੱਬਧੀਆਂ ਕਾਰਨ ਉਨ੍ਹਾਂ ਨੂੰ ਦੇਸ਼ ਦੇ ਚੁਨਿੰਦਾ 120 ਨਵੀਨਤਾਕਾਰਾਂ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਰਾਂਸ ਦੌਰੇ 'ਤੇ ਜਾਣ ਦਾ ਮੌਕਾ ਮਿਲਿਆ ਹੈ। ਇਹ ਦੌਰਾ ਭਾਰਤ ਅਤੇ ਫਰਾਂਸ ਵਿਚਾਲੇ ਵਿਗਿਆਨੀ ਖੋਜ, ਨਵੀਨਤਾ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਆਯੋਜਿਤ ਕੀਤਾ ਗਿਆ ਹੈ।
ਡਾ. ਪੁਰਵਾਰ ਦੀ ਅਗਵਾਈ 'ਚ ਵਿਕਸਿਤ ਸਵਦੇਸ਼ੀ ਸੀਏਆਰ-ਟੀ ਥੈਰੇਪੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰ ਨੂੰ ਸਮਰਪਿਤ ਕਰ ਚੁੱਕੀ ਹੈ। ਇਸ ਤਕਨੀਕ ਦੀ ਮਾਹਿਰਤਾ ਇਹ ਹੈ ਕਿ ਵਿਦੇਸ਼ਾਂ 'ਚ ਜਿਸ ਇਲਾਜ ਦੀ ਲਾਗਤ 4 ਤੋਂ 5 ਕਰੋੜ ਤੱਕ ਪਹੁੰਚਦੀ ਹੈ, ਉਹੀ ਇਲਾਜ ਭਾਰਤ 'ਚ ਵਿਕਸਿਤ ਤਕਨੀਕ ਦੇ ਮਾਧਿਅਮ ਨਾਲ 26 ਤੋਂ 40 ਲੱਖ ਰੁਪਏ 'ਚ ਉਪਲੱਬਧ ਹੋ ਸਦਾ ਹੈ। ਇਸ ਨਾਲ ਹਜ਼ਾਰਾਂ ਕੈਂਸਰ ਮਰੀਜ਼ਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
ਡਾ. ਰਾਹੁਲ ਪੁਰਵਾਰ ਅਨੁਸਾਰ, ਬਾਇਓਟੈਕਨਾਲੋਜੀ ਵਿਭਾਗ ਅਤੇ ਬਾਈਰੈਕ ਦੇ ਸਹਿਯੋਗ ਨਾਲ ਸਾਲ 2021 'ਚ ਇਸ ਤਕਨੀਕ ਦਾ ਵਿਕਾਸ ਸ਼ੁਰੂ ਹੋਇਆ ਇਸ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਅਤੇ ਆਈਆਈਟੀ ਮੁੰਬਈ 'ਚ ਸਫ਼ਲ ਕਲੀਨਿਕਲ ਪ੍ਰੀਖਣ ਕੀਤੇ ਗਏ। 60 ਮਰੀਜ਼ਾਂ 'ਤੇ ਹੋਏ ਪ੍ਰੀਖਣਾਂ 'ਚ ਨਤੀਜੇ ਬਹੁਤ ਹੀ ਸਕਾਰਾਤਮਕ ਪ੍ਰਾਪਤ ਹੋਏ, ਜਿਨ੍ਹਾਂ 'ਚ 6 ਬੱਚੇ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਏਅਰਪੋਰਟ 'ਤੇ 4.83 ਕਰੋੜ ਰੁਪਏ ਦਾ ਗਾਂਜਾ ਬਰਾਮਦ, ਯਾਤਰੀ ਗ੍ਰਿਫ਼ਤਾਰ
NEXT STORY