ਕੋਲਕਾਤਾ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਕੋਲਕਾਤਾ 'ਚ 'ਕੈਂਡਲ ਲਾਈਟ' ਪ੍ਰਦਰਸ਼ਨ 'ਚ ਸ਼ਾਮਲ ਹੋ ਕੇ ਉਸ ਟ੍ਰੇਨੀ ਡਾਕਟਰ ਲਈ ਇਨਸਾਫ ਦੀ ਮੰਗ ਕੀਤੀ, ਜਿਸ ਦੀ ਇਸ ਮਹੀਨੇ ਦੇ ਸ਼ੁਰੂ 'ਚ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ 'ਚ ਕਥਿਤ ਤੌਰ 'ਤੇ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।
ਬੀਹਾਲਾ ਇਲਾਕੇ 'ਚ ਸ਼ਾਮ ਦੀ ਰੈਲੀ ਦੌਰਾਨ ਸੌਰਭ ਵੀ ਆਪਣੀ ਪਤਨੀ ਡੋਨਾ ਗਾਂਗੁਲੀ ਅਤੇ ਬੇਟੀ ਸਨਾ ਨਾਲ ਮੌਜੂਦ ਸਨ। ਗਾਂਗੁਲੀ ਵੀ ਇਸ ਖੇਤਰ ਵਿਚ ਰਹਿੰਦੇ ਹਨ। ਗਾਂਗੁਲੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ, ਪਰ ਰੈਲੀ ਦੀ ਸਮਾਪਤੀ ਤੋਂ ਬਾਅਦ ਮੋਮਬੱਤੀਆਂ ਜਗਾਉਂਦੇ ਦੇਖਿਆ ਗਿਆ।
ਡੋਨਾ ਨੇ ਕਿਹਾ, ''ਅਸੀਂ ਜਬਰ-ਜ਼ਨਾਹ ਦੀ ਘਟਨਾ ਦਾ ਵਿਰੋਧ ਕਰ ਰਹੇ ਹਾਂ। ਇਹ ਸਿਰਫ਼ ਪੱਛਮੀ ਬੰਗਾਲ ਦੀ ਗੱਲ ਨਹੀਂ ਹੈ ਹਰ ਰੋਜ਼ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਤੇ ਨਾ ਕਿਤੇ ਔਰਤ ਜਬਰ-ਜ਼ਨਾਹ ਦਾ ਸ਼ਿਕਾਰ ਹੋ ਰਹੀ ਹੈ। ਅਸੀਂ ਹਰ ਵਿਅਕਤੀ ਲਈ ਸੁਰੱਖਿਅਤ ਸਮਾਜ ਚਾਹੁੰਦੇ ਹਾਂ।'' ਉਨ੍ਹਾਂ ਦੀ ਬੇਟੀ ਸਨਾ ਨੇ ਕਿਹਾ, ''ਅਸੀਂ ਆਪਣੇ ਸਮਾਜ ਵਿਚ ਸਾਰੇ ਬਰਾਬਰ ਹਾਂ। ਵਿਰੋਧ ਪ੍ਰਦਰਸ਼ਨ ਜਾਰੀ ਰਹਿਣੇ ਚਾਹੀਦੇ ਹਨ। ਉਸ (ਡਾਕਟਰ) ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਕਫ਼ ਸੋਧ ਬਿੱਲ 'ਤੇ ਅੱਜ ਹੋਵੇਗੀ ਸੰਸਦੀ ਸੰਯੁਕਤ ਕਮੇਟੀ ਦੀ ਪਹਿਲੀ ਮੀਟਿੰਗ
NEXT STORY