ਨਵੀਂ ਦਿੱਲੀ(ਅਨਸ)-ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਭਾਰਤੀ ਵਿਗਿਆਨੀਆਂ ਨੇ ਇਕ ਖਾਸ ਡਿਵਾਈਸ ਬਣਾਈ ਹੈ। ਇਹ ਡਿਵਾਈਸ ਆਕਸੀਜਨ ਨਾਲ ਭਰਪੂਰ ਹਵਾ ਦੀ ਸਪਲਾਈ ਕਰੇਗੀ। ਇਹ ਡਿਵਾਈਸ ਉਨ੍ਹਾਂ ਮਰੀਜ਼ਾਂ ਲਈ ਮਦਦਗਾਰ ਹੋਵੇਗੀ, ਜਿਨ੍ਹਾਂ ਨੂੰ ਕੋਰੋਨਾ ਕਾਰਣ ਸਾਹ ਲੈਣ ’ਚ ਤਕਲੀਫ ਹੁੰਦੀ ਹੈ। ਪੂਰੀ ਤਰ੍ਹਾਂ ਸਵਦੇਸ਼ੀ ਇਸ ਡਿਵਾਈਸ ਨੂੰ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀ. ਐੱਸ. ਟੀ.) ਤੋਂ ਮਿਲੀ ਆਰਥਿਕ ਮਦਦ ’ਚ ਜੇਰਰਿਚ ਮੈਮਬ੍ਰੇਂਸ ਨਾਮੀ ਕੰਪਨੀ ਨੇ ਬਣਾਇਆ ਹੈ।
ਜੇਨਰਿਚ ਮੈਮਬ੍ਰੇਂਸ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ’ਚ ਕੰਮ ਆਉਣ ਵਾਲੀ ਇਸ ਮਸ਼ੀਨ ਨੂੰ ‘ਮੈਮਬ੍ਰੇਂਸ ਆਕਸੀਜਨੇਟਰ ਇਕਉਪਮੈਂਟ’ ਨਾਂ ਦਿੱਤਾ ਹੈ। ਨਵੀਂ ਅਤੇ ਸਵਦੇਸ਼ੀ ਹਾਲੋ ਫਾਈਬਰ ਮੈਮਬ੍ਰੇਨ ਟੈਕਨਾਲੋਜੀ ’ਤੇ ਆਧਾਰਿਤ ਇਹ ਮਸ਼ੀਨ 35 ਫੀਸਦੀ ਤੱਕ ਆਕਸੀਜਨ ਵਧਾਉਂਦੀ ਹੈ। ਇਹ ਡਿਵਾਈਸ ਸੁਰੱਖਿਅਤ ਹੈ। ਇਸਨੂੰ ਚਲਾਉਣ ਲਈ ਟਰੇਂਡ ਸਟਾਫ ਦੀ ਲੋੜ ਨਹੀਂ ਹੁੰਦੀ। ਇਸ ਦੀ ਦੇਖਰੇਖ ’ਚ ਵੀ ਜ਼ਿਆਦਾ ਸਾਵਧਾਨੀ ਨਹੀਂ ਵਰਤਣੀ ਹੁੰਦੀ। ਇਹ ਪੋਰਟੇਬਲ ਹੁੰਦੀ ਹੈ ਅਤੇ ਯਾਨੀ ਇਸਨੂੰ ਕਿਤੇ ਵੀ ਲਗਾ ਕੇ ਚਲਾ ਸਕਦੇ ਹਨ।
ਦਿੱਲੀ HC 'ਚ ਇਸ ਵਾਰ ਨਹੀਂ ਹੋਣਗੀਆਂ ਗਰਮੀ ਦੀਆਂ ਛੁੱਟੀਆਂ, ਜੂਨ ਮਹੀਨੇ 'ਚ ਵੀ ਹੋਵੇਗਾ ਕੰਮ
NEXT STORY