ਨਵੀਂ ਦਿੱਲੀ (ਭਾਸ਼ਾ)- ਬਰਲਿਨ ਵਿਚ ਆਯੋਜਿਤ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ਵਿੱਚ 76 ਸੋਨ ਸਮੇਤ 202 ਤਮਗੇ ਜਿੱਤ ਕੇ ਦੇਸ਼ ਪਰਤੇ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਖਿਡਾਰੀਆਂ ਦੇ ਸਵਾਗਤ ਲਈ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਵਿਚ ਦੇਸ਼ ਸ਼ਮੂਲੀਅਤ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ।
ਇਹ ਵੀ ਪੜ੍ਹੋ: ਵਿਸ਼ਵ ਕੱਪ: 34 ਦਿਨਾਂ ਦੇ ਅੰਦਰ 9 ਸ਼ਹਿਰਾਂ 'ਚ 9 ਲੀਗ ਮੈਚ ਖੇਡਣ ਲਈ 8400 KM ਦਾ ਸਫ਼ਰ ਤੈਅ ਕਰੇਗੀ ਟੀਮ ਇੰਡੀਆ
ਪੀ.ਐੱਮ. ਮੋਦੀ ਨੇ ਇਕ ਟਵੀਟ ਵਿਚ ਕਿਹਾ, 'ਬਰਲਿਨ ਵਿਚ ਸਪੈਸ਼ਲ ਓਲੰਪਿਕ ਸਮਰ ਗੇਮਜ਼ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਅਤੇ 76 ਸੋਨ ਤਮਗਿਆਂ ਸਮੇਤ 202 ਤਮਗੇ ਜਿੱਤਣ ਵਾਲੇ ਸਾਡੇ ਬੇਮਿਸਾਲ ਐਥਲੀਟਾਂ ਨੂੰ ਵਧਾਈ। ਉਨ੍ਹਾਂ ਦੀ ਸਫ਼ਲਤਾ ਵਿਚ ਅਸੀਂ ਸ਼ਮੂਲੀਅਤ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹਾਂ ਅਤੇ ਇਨ੍ਹਾਂ ਸ਼ਾਨਦਾਰ ਐਥਲੀਟਾਂ ਦੀ ਦ੍ਰਿੜਤਾਂ ਦੀ ਸ਼ਲਾਘਾ ਕਰਦੇ ਹਾਂ।'
ਇਹ ਵੀ ਪੜ੍ਹੋ: ਕ੍ਰਿਕਟ ਵਿਸ਼ਵ ਕੱਪ 2023: ਮੇਜ਼ਬਾਨ ਸ਼ਹਿਰਾਂ ਦੀ ਸੂਚੀ 'ਚੋਂ ਮੋਹਾਲੀ ਨੂੰ ਬਾਹਰ ਰੱਖਣ 'ਤੇ ਮੀਤ ਹੇਅਰ ਦੀ ਤਿੱਖੀ ਪ੍ਰਤੀ
ਭਾਰਤ ਨੇ 26 ਜੂਨ ਨੂੰ ਸਮਾਪਤ ਹੋਈਆਂ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ਵਿਚ ਆਪਣੀ ਮੁਹਿੰਮ ਦਾ ਅੰਤ 76 ਸੋਨ ਸਮੇਤ 202 ਤਮਗਿਆਂ ਨਾਲ ਕੀਤਾ। ਭਾਰਤ ਨੇ ਇਨ੍ਹਾਂ ਖੇਡਾਂ ਵਿਚ 76 ਸੋਨ ਤਮਗਿਆਂ ਦੇ ਇਲਾਵਾ 75 ਚਾਂਦੀ ਅਤੇ 51 ਕਾਂਸੀ ਦੇ ਤਮਗੇ ਵੀ ਜਿੱਤੇ। ਭਾਰਤੀ ਦਲ ਵਿਚ 198 ਖਿਡਾਰੀ ਅਤੇ ਯੂਨੀਫਾਈਡ ਭਾਈਵਾਲ ਸ਼ਾਮਲ ਸਨ, ਜਿਨ੍ਹਾਂ ਨੇ 16 ਖੇਡਾਂ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ: ICC ਦਾ ਪਾਕਿਸਤਾਨ ਨੂੰ ਝਟਕਾ, ਵਿਸ਼ਵ ਕੱਪ ਦੇ 2 ਮੈਚਾਂ ਨੂੰ ਲੈ ਕੇ PCB ਦੀ ਅਪੀਲ ਨੂੰ ਕੀਤਾ ਖਾਰਜ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੂਜੇ ਏਸ਼ੇਜ਼ 'ਚ ਸ਼ਾਮਲ ਹੋਣ 'ਤੇ ਜੋਸ਼ ਟੰਗ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY