ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਲੋਕ ਸਭਾ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ ਅਤੇ ਗਾਂਧੀ ਪਰਿਵਾਰ ਦੇ ਮੈਂਬਰਾਂ ਸੋਨੀਆ ਤੇ ਰਾਹੁਲ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ 'ਤੇ ਕਾਂਗਰਸ ,ਡੀ.ਐੱਮ.ਕੇ ਅਤੇ ਐੱਨ.ਸੀ.ਪੀ ਦੇ ਮੈਂਬਰਾਂ ਨੇ ਪ੍ਰਸ਼ਨਕਾਲ ਦੌਰਾਨ ਨਾਅਰੇਬਾਜ਼ੀ ਕੀਤੀ ਅਤੇ ਸਿਫਰਕਾਲ ਦੌਰਾਨ ਵਾਕ ਆਊਟ ਕੀਤਾ।
ਸਿਫਰਕਾਲ ਸਮੇਂ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਜਦੋਂ ਇਸ ਵਿਸ਼ੇ ਨੂੰ ਉਠਾਉਣ ਦਾ ਯਤਨ ਕੀਤਾ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕਾਂਗਰਸੀ ਮੈਂਬਰ ਪਹਿਲਾਂ ਹੀ ਇਸ ਵਿਸ਼ੇ ਨੂੰ ਪ੍ਰਕਿਰਿਆ ਅਧੀਨ ਉਠਾ ਚੁੱਕੇ ਹਨ। ਚੌਧਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਜਾਨ ਖਤਰੇ 'ਚ ਹੈ। ਸੋਨੀਆ ਤੇ ਰਾਹੁਲ ਅਜਿਹੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੂੰ ਸਧਾਰਨ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। 1991 ਤੋਂ ਗਾਂਧੀ ਪਰਿਵਾਰ ਨੂੰ ਐੱਸ.ਪੀ.ਜੀ ਦੀ ਸੁਰੱਖਿਆ ਮਿਲੀ ਹੋਈ ਹੈ। ਹੁਣ ਅਚਾਨਕ ਹੀ ਇਹ ਸੁਰਖਿਆ ਕਿਓਂ ਹਟਾ ਲਈ ਗਈ ਹੈ?
ਜਦੋਂ ਸਪੀਕਰ ਨੇ ਇਸ ਸਬੰਧੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਕਾਂਗਰਸ ਦੇ ਮੈਂਬਰ ਆਪਣੀਆਂ ਸੀਟਾਂ 'ਤੋਂ ਉਠ ਕੇ ਖੜ੍ਹੇ ਹੋ ਗਏ। ਚੌਧਰੀ ਨੂੰ ਇਸ ਵਿਸ਼ੇ 'ਤੇ ਜਦੋਂ ਬੋਲਣ ਦੀ ਆਗਿਆ ਨਹੀਂ ਮਿਲੀ ਤਾਂ ਕਾਂਗਰਸ ਅਤੇ ਐੱਨ.ਸੀ.ਪੀ ਦੇ ਮੈਂਬਰ ਹਾਊਸ 'ਚੋਂ ਵਾਕ ਆਊਟ ਕਰਗੇ।
ਰਾਜ ਸਭਾ 'ਚ ਪਾਸ ਹੋਇਆ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਸੋਧ ਬਿੱਲ
NEXT STORY