ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਕੋਰੋਨਾ ਟੀਕੇ ਦੀਆਂ 100 ਕਰੋੜ ਖੁਰਾਕਾਂ ਦਿੱਤੇ ਜਾਣ ਦਾ ਮੁਕਾਮ ਹਾਸਲ ਕਰਨ ਮੌਕੇ ਸਪਾਈਸਜੈੱਟ ਨੇ ਵੀਰਵਾਰ ਨੂੰ ਇਸ ਦਾ ਖ਼ਾਸ ਤਰੀਕੇ ਨਾਲ ਜਸ਼ਨ ਮਨਾਇਆ। ਸਪਾਈਸਜੈੱਟ ਨੇ ਦਿੱਲੀ ਹਵਾਈ ਅੱਡੇ ’ਤੇ ਆਪਣੇ ਬੋਇੰਗ 737 ਜਹਾਜ਼ ’ਤੇ ਬਣੀ ਇਕ ਵਿਸ਼ੇਸ਼ ਤਸਵੀਰ (ਲਿਵਰੀ) ਦਾ ਉਦਘਾਟਨ ਕੀਤਾ। ਸਪਾਈਸਜੈੱਟ ਦੇ ਤਿੰਨ ਬੋਇੰਗ 737 ਜਹਾਜ਼ਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਕਰਮੀਆਂ ਦੀਆਂ ਤਸਵੀਰ ਬਣੀ ਹੋਈ ਹੈ।
ਇਸ ਮੌਕੇ ਮੌਜੂਦ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ, ਕਿਉਂਕਿ ਕੋਰੋਨਾ ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਦਿੱਤਾ ਜਾਣਾ ‘ਦੇਸ਼ ਦੀ ਉਪਲੱਬਧੀ’ ਹੈ। ਉਨ੍ਹਾਂ ਨੇ ਸਾਰੇ ਸਿਹਤ ਕਰਮੀਆਂ ਨੂੰ ਇਸ ਉਪਲੱਬਧੀ ’ਤੇ ਵਧਾਈ ਦੇਣ ਤੋਂ ਬਾਅਦ ਕਿਹਾ,‘ਮੈਨੂੰ ਭਰੋਸਾ ਹੈ ਕਿ ਕੋਰੋਨਾ ਵਾਇਰਸ ਹਾਰੇਗਾ ਅਤੇ ਦੇਸ਼ ਜਿੱਤੇਗਾ।’’
ਕੋਰੋਨਾ ਵਿਰੁੱਧ ਯੁੱਧ ਖ਼ਤਮ ਨਹੀਂ, ਹਾਲੇ ਹਥਿਆਰ ਨਹੀਂ ਸੁੱਟਣੇ : ਨਰਿੰਦਰ ਮੋਦੀ
NEXT STORY