ਨਵੀਂ ਦਿੱਲੀ— ਸਾਲ 2018 ਲਈ ਸ਼੍ਰੀ ਅਮਰਨਾਥ ਯਾਤਰਾ ਦੀ ਤਾਰੀਕ ਤੈਅ ਕਰ ਦਿੱਤੀ ਗਈ ਹੈ। ਸ਼੍ਰੀ ਅਮਰਨਾਥ ਸ਼ਰਾਇਣ ਬੋਰਡ ਨੇ ਮੰਗਲਵਾਰ ਨੂੰ ਫੈਸਲਾ ਕੀਤਾ ਕਿ 60 ਦਿਨ ਦੀ ਅਮਰਨਾਥ ਯਾਤਰਾ 28 ਜੂਨ 2018 ਨੂੰ ਸ਼ੁਰੂ ਹੋਵੇਗੀ ਅਤੇ 26 ਅਗਸਤ 2018 ਨੂੰ ਖਤਮ ਹੋ ਜਾਵੇਗੀ। ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਅਤੇ ਸ਼੍ਰੀ ਅਮਰਨਾਥਜੀ ਸ਼ਰਾਇਣ ਬੋਰਡ ਦੇ ਚੇਅਰਮੈਨ ਐੱਨ.ਐੱਨ. ਵੋਹਰਾ ਨੇ ਮੰਗਲਵਾਰ ਨੂੰ ਬੋਰਡ ਦੀ ਇਕ ਬੈਠਕ ਲਈ, ਜਿਸ 'ਚ ਇਹ ਤੈਅ ਕੀਤਾ ਗਿਆ ਕਿ ਇਸ ਵਾਰ ਦੀ ਯਾਤਰਾ ਕੁੱਲ 60 ਦਿਨ ਦੀ ਹੋਵੇਗੀ। 10 ਸਾਲਾਂ 'ਚ ਪਹਿਲੀ ਵਾਰ 60 ਦਿਨ ਚੱਲਣ ਵਾਲੀ ਇਸ ਯਾਤਰਾ ਦੌਰਾਨ 13 ਸਾਲ ਤੋਂ ਘੱਟ ਉਮਰ ਅਤੇ 75 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਰਡ ਦੀ ਬੈਠਕ 'ਚ ਵਿਸ਼ੇਸ਼ ਰੂਪ ਨਾਲ ਅਮਰਨਾਥ ਯਾਤਰਾ ਬਾਰੇ ਐੱਨ.ਜੀ.ਟੀ. ਵੱਲੋਂ ਪਾਸ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਕਰਨ 'ਤੇ ਚਰਚਾ ਵੀ ਕੀਤੀ ਗਈ। ਇਹੀ ਨਹੀਂ ਅੱਗੇ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ।
ਪਿਛਲੇ ਸਾਲ 29 ਜੂਨ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਈ ਸੀ। ਇਸ ਦੌਰਾਨ ਕਰੀਬ 40 ਦਿਨਾਂ ਦੀ ਯਾਤਰਾ ਨੇ 2.60 ਲੱਖ ਸ਼ਰਧਾਲੂਆਂ ਨੇ ਹਿਮਲਿੰਗ ਦੇ ਦਰਸ਼ਨ ਕੀਤੇ ਅਤੇ ਅਮਰਨਾਥ ਯਾਤਰਾ 'ਚ 60 ਸ਼ਰਧਾਲੂਆਂ ਦੀ ਮੌਤ ਵੀ ਹੋ ਗਈ। ਪਿਛਲੀ ਵਾਰ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਅੱਤਵਾਦੀ ਹਮਲਾ ਵੀ ਹੋਇਆ ਸੀ। ਇਸ ਵਾਰ ਵੀ ਅੱਤਵਾਦੀ ਹਮਲੇ ਦੇ ਸ਼ੱਕ ਦੇ ਮੱਦੇਨਜ਼ਰ ਯਾਤਰਾ ਮਾਰਗ 'ਤੇ ਸਖਤ ਸੁਰੱਖਿਆ ਵਿਵਸਥਾ ਹੋਵੇਗੀ।
ਇਸ ਤੋਂ ਇਲਾਵਾ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਇਕ ਸਮੀਖਿਆ ਰਿੱਟ ਦਾਇਰ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਮੰਗਲਵਾਰ ਨੂੰ ਨਵੀਂ ਦਿੱਲੀ 'ਚ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਅਤੇ ਰਾਜਪਾਲ ਐੱਨ. ਐੱਨ. ਵੋਹਰਾ ਦੀ ਪ੍ਰਧਾਨਗੀ 'ਚ ਹੋਈ ਬੋਰਡ ਦੀ 34ਵੀਂ ਬੈਠਕ ਵਿਚ ਲਿਆ ਗਿਆ। ਇਸ ਬੈਠਕ ਵਿਚ 13 ਤੇ 14 ਦਸੰਬਰ 2017 ਨੂੰ 'ਗੌਰੀ ਮੈਲਖੀ ਬਨਾਮ ਜੰਮੂ-ਕਸ਼ਮੀਰ ਰਾਜ ਤੇ ਹੋਰ' ਮਾਮਲੇ 'ਚ ਐੱਨ. ਜੀ. ਟੀ. ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ 'ਤੇ ਵਿਚਾਰ ਕੀਤਾ ਗਿਆ। ਪਿਛਲੇ ਸਾਲ ਵਾਂਗ ਇਸ ਸਾਲ ਵੀ ਯਾਤਰਾ ਲਈ ਵੱਖ-ਵੱਖ ਸੂਬਿਆਂ ਅਤੇ ਸੰਘ ਸ਼ਾਸਿਤ ਪ੍ਰਦੇਸ਼ਾਂ ਵਲੋਂ ਨਾਮਜ਼ਦ ਡਾਕਟਰਾਂ/ਹਸਪਤਾਲ ਵਲੋਂ ਜਾਰੀ ਕੀਤੇ ਗਏ ਸਿਹਤ ਸਬੰਧੀ ਸਰਟੀਫਿਕੇਟ ਜ਼ਰੂਰੀ ਹੋਣਗੇ। ਚੇਅਰਮੈਨ ਨੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਹੁਕਮ ਦਿੱਤਾ ਕਿ ਉਹ ਆਉਣ ਵਾਲੀ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਯਕੀਨੀ ਬਣਾ ਲੈਣ।
ਯਾਤਰਾ ਦਾ 10 ਸਾਲ ਦਾ ਵੇਰਵਾ
ਸਾਲ ਮਿਆਦ ਸ਼ਰਧਾਲੂ
2009 52 3.81
2010 55 4.56
2011 46 6.35
2012 39 6.20
2013 57 3.53
2014 44 3.73
2015 59 3.53
2016 48 2.20
2017 40 2.60
2018 60 _
ਅਮਿਤ ਦੇ ਬੇਟੇ ਦੀ ਮਾਣਹਾਨੀ ਸਬੰਧਤ 'ਦਿ ਵਾਇਰ' ਦੀ ਅਰਜ਼ੀ ਹਾਈਕੋਰਟ ਨੇ ਕੀਤੀ ਰੱਦ
NEXT STORY