ਸ਼੍ਰੀਨਗਰ : ਕੇਂਦਰ-ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ-ਲੇਹ ਕੌਮੀ ਰਾਜਮਾਰਗ ਨੂੰ ਹਫਤਾਵਾਰੀ ਦੇਖ-ਰੇਖ ਤੇ ਮੁਰੰਮਤ ਕਾਰਜ ਲਈ ਸ਼ੁੱਕਰਵਾਰ ਨੂੰ ਵਾਹਨਾਂ ਦੀ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ।
ਇਕ ਟ੍ਰੈਫਿਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਨੂੰ ਕੇਂਦਰ-ਸ਼ਾਸਿਤ ਸੂਬੇ ਲੱਦਾਖ ਨਾਲ ਜੋੜਨ ਵਾਲੇ ਸ਼੍ਰੀਨਗਰ-ਲੇਹ ਕੌਮੀ ਰਾਜਮਾਰਗ ’ਤੇ ਸ਼੍ਰੀਨਗਰ ਤੇ ਲੇਹ ਤੋਂ ਆਉਣ ਵਾਲੇ ਵਾਹਨਾਂ ਨੂੰ ਆਉਣ-ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਸੜਕ ਦੀ ਹਫਤਾਵਾਰੀ ਮੁਰੰਮਤ ਲਈ ਜੋਜ਼ਿਲਾ ਦੱਰੇ ’ਤੇ ਵੀ ਆਵਾਜਾਈ ਅੱਜ ਬੰਦ ਰਹੇਗੀ। ਰਾਜਮਾਰਗ ਨੂੰ ਸ਼ਨੀਵਾਰ ਇਸ ਦੀ ਸਥਿਤੀ ਅਤੇ ਮੌਸਮ ਵਿਚ ਸੁਧਾਰ ਨੂੰ ਵੇਖਦਿਆਂ ਵਾਹਨਾਂ ਦੀ ਆਵਾਜਾਈ ਲਈ ਬਹਾਲ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਂਗਰਸ ਵੱਲੋਂ ਖੇਲ ਰਤਨ ਦਾ ਨਾਂ ਬਦਲਣ ਦਾ ਸਵਾਗਤ, ਕਿਹਾ- ਨਰਿੰਦਰ ਮੋਦੀ ਸਟੇਡੀਅਮ ਦਾ ਵੀ ਬਦਲੋ ਨਾਂ
NEXT STORY