ਨਵੀਂ ਦਿੱਲੀ - ਇੰਜੀਨੀਅਰ ਡੇਅ ਮੌਕੇ ਮੰਗਲਵਾਰ ਨੂੰ ਭਾਰਤ ਦੀ ਪਹਿਲੀ ਐਂਟੀ-ਸੈਟੇਲਾਈਟ ਮਿਜ਼ਾਈਲ (A-SAT) ਨੂੰ ਸਮਰਪਿਤ ਇੱਕ ਸਟੈਂਪ ਜਾਰੀ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਭਾਰਤ 'ਚ ਹਰ ਸਾਲ ਐੱਮ. ਵਿਸ਼ਵੇਸ਼ਵਰਿਆ (Mokshagundam Visvesvaraya) ਦੇ ਜਨਮਦਿਨ ਨੂੰ ਇੰਜੀਨੀਅਰ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਹ ਇੱਕ ਸਿਵਲ ਇੰਜੀਨੀਅਰ ਅਤੇ ਰਾਜਨੇਤਾ ਵੀ ਸਨ। ਉਨ੍ਹਾਂ ਦਾ ਜਨਮ ਮੈਸੂਰ 'ਚ 15 ਸਤੰਬਰ, 1861 ਨੂੰ ਹੋਇਆ ਸੀ।
1955 'ਚ ਵਿਸ਼ਵੇਸ਼ਵਰਿਆ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਇੱਕ ਅਜਿਹੇ ਸਮੇਂ 'ਚ ਜਦੋਂ ਬਿਹਤਰ ਇੰਜੀਨੀਅਰਿੰਗ ਸੁਵਿਧਾਵਾਂ ਨਹੀਂ ਸਨ, ਉਦੋਂ ਐੱਮ. ਵਿਸ਼ਵੇਸ਼ਵਰਿਆ ਨੇ ਅਜਿਹੇ ਵਿਸ਼ਾਲ ਬੰਨ੍ਹ ਦਾ ਨਿਰਮਾਣ ਪੂਰਾ ਕਰਵਾਇਆ, ਜੋ ਭਾਰਤ 'ਚ ਇੰਜੀਨੀਅਰਿੰਗ ਦਾ ਅਨੌਖਾ ਮਿਸਾਲ ਮੰਨਿਆ ਜਾਂਦਾ ਹੈ। ਦੇਸ਼ ਦੇ ਵਿਕਾਸ 'ਚ ਇੰਜੀਨੀਅਰਸ ਦੀ ਅਹਮਿਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਮੈਸੂਰ 'ਚ ਕੀਤੇ ਗਏ ਐੱਮ. ਵਿਸ਼ਵੇਸ਼ਵਰਿਆ ਦੇ ਕੰਮਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਮਾਰਡਨ ਮੈਸੂਰ ਦਾ ਪਿਤਾ ਕਿਹਾ ਜਾਂਦਾ ਹੈ।
ਵਿਸ਼ਵੇਸ਼ਵਰਿਆ ਨੇ ਕਈ ਨਦੀ, ਬੰਨ੍ਹ ਅਤੇ ਪੁਲਾਂ ਦਾ ਨਿਰਮਾਣ ਕੀਤਾ ਸੀ। ਵਿਸ਼ਵੇਸ਼ਵਰਿਆ ਤੋਂ ਬਾਅਦ ਭਾਰਤ 'ਚ ਇੰਜੀਨੀਅਰਾਂ ਦਾ ਹੜ੍ਹ ਆ ਗਿਆ। ਇੱਕ ਸਮਾਂ ਤਾਂ ਅਜਿਹਾ ਵੀ ਆਇਆ ਕਿ ਉੱਤਰ ਭਾਰਤ ਦੇ ਹਰ ਘਰ 'ਚ ਇੱਕ ਇੰਜੀਨੀਅਰ ਤਾਂ ਮਿਲ ਹੀ ਜਾਂਦਾ ਸੀ। ਹਾਲਾਂਕਿ ਇੰਜੀਨੀਅਰਿੰਗ ਦਾ ਕ੍ਰੇਜ ਅਜੇ ਵੀ ਜਾਰੀ ਹੈ। ਭਾਰਤ ਹਰ ਸਾਲ 15 ਲੱਖ ਇੰਜੀਨੀਅਰ ਪੈਦਾ ਕਰਦਾ ਹੈ।
ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਹਰਿਆਣਾ ਅਤੇ ਹਿਮਾਚਲ ਦੀਆਂ 3 ਜਨਾਨੀਆਂ ਗ੍ਰਿਫਤਾਰ
NEXT STORY