ਅੰਮ੍ਰਿਤਸਰ (ਜਸ਼ਨ)- ਪ੍ਰਸ਼ਾਸਨ ਇਕ ਪਾਸੇ ਸ਼ਹਿਰ ਵਾਸੀਆਂ ਨੂੰ ਸਿਹਤ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦਾ ਨਹੀਂ ਥੱਕਦਾ ਪਰ ਸੱਚਾਈ ਕਿਸੇ ਤੋਂ ਲੁਕੀ ਨਹੀਂ। ਇਹ ਸਾਰਾ ਮਾਮਲਾ ਸ਼ਹਿਰ ’ਚ ਅਵਾਰਾ ਅਤੇ ਖੂੰਖਾਰ ਕੁੱਤਿਆਂ ਦੇ ਮੁੜ ਉੱਭਰਨ ਨਾਲ ਸਬੰਧਤ ਹੈ। ਇਨ੍ਹੀਂ ਦਿਨੀਂ ਹਜ਼ਾਰਾਂ ਅਵਾਰਾ ਅਤੇ ਖੂੰਖਾਰ ਕੁੱਤੇ ਖੁੱਲ੍ਹੇਆਮ ਘੁੰਮਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਵਸਨੀਕਾਂ ’ਚ ਡਰ ਦਾ ਆਲਮ ਹੈ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
ਕੁਝ ਸਾਲ ਪਹਿਲਾਂ ਦਿੱਤਾ ਸੀ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ
ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਸ ਸਮੱਸਿਆਵਾਂ ਨਾਲ ਨਜਿੱਠਣ ਲਈ ਨਿਗਮ ਪ੍ਰਸ਼ਾਸਨ ਨੇ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਛੇੜੀ ਸੀ। ਇਸ ਦੇ ਲਈ ਬਾਕਾਇਦਾ ਇਕ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਸੀ। ਉਸ ਦੌਰਾਨ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ’ਚ ਘੁੰਮ ਰਹੇ ਇਨ੍ਹਾਂ ਖੂੰਖਾਰ ਅਤੇ ਅਵਾਰਾਂ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਸੀ, ਤਾਂ ਜੋ ਉਨ੍ਹਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਿਆ ਜਾ ਸਕੇ। ਹਾਲਾਂਕਿ ਸਮੱਸਿਆ ਹੁਣ ਦੁਬਾਰਾ ਸਾਹਮਣੇ ਆ ਗਈ ਹੈ। ਇਹ ਆਵਾਰਾ ਕੁੱਤੇ ਇੰਨੇ ਖਤਰਨਾਕ ਹਨ ਕਿ ਉਹ ਨਾ ਸਿਰਫ਼ ਵਿਅਕਤੀਆਂ ਨੂੰ, ਸਗੋਂ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਨੋਚ ਲੈਂਦੇ ਹਨ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਝੁੰਡ ਬਣਾ ਕੇ ਗਲੀਆਂ ’ਚ ਘੁੰਮਦੇ ਹਨ ਅਵਾਰਾ ਕੁੱਤੇ
ਕਈਆਂ ਦਾ ਕਹਿਣਾ ਹੈ ਕਿ ਗਲੀਆਂ ’ਚ ਇਹ ਆਵਾਰਾ ਅਤੇ ਖੂੰਖਾਰ ਕੁੱਤੇ ਝੁੰਡਾਂ ’ਚ ਸੜਕਾਂ ’ਤੇ ਘੁੰਮਦੇ ਹਨ। ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਨੋਚ ਚੁੱਕੇ ਹਨ। ਇਲਾਕਾ ਵਾਸੀਆਂ ਨੇ ਕਿਹਾ ਕਿ ਇਹ ਸਮੱਸਿਆ ਦਿਨੋ-ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਖਾਸ ਕਰ ਕੇ ਨਿਵਾਸੀਆਂ ਅਤੇ ਰਾਹਗੀਰਾਂ ਲਈ ਸੜਕਾਂ ’ਤੇ ਘੁੰਮਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ- ਹੋਟਲ ’ਚ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਦੱਸੀ ਇਹ ਵਜ੍ਹਾ
ਸੈਰ ਕਰਨ ਵਾਲਿਆਂ ਨੂੰ ਵੀ ਨਹੀਂ ਛੱਡਦੇ ਕੁੱਤੇ
ਇਨ੍ਹਾਂ ਖੂੰਖਾਰ ਕੁੱਤਿਆਂ ਨੇ ਗ੍ਰੀਨ ਐਵੀਨਿਊ ਦੇ 3 ਬਲਾਕਾਂ, ਰਣਜੀਤ ਐਵੀਨਿਊ ਦੇ ਸਾਰੇ 5 ਬਲਾਕਾਂ, ਸੁਲਤਾਨਵਿੰਡ ਰੋਡ, ਨਵੀਂ ਆਬਾਦੀ, ਹਾਊਸਿੰਗ ਬੋਰਡ ਕਾਲੋਨੀ, ਖੰਡਵਾਲਾ, ਛੇਹਰਟਾ, ਰਾਣੀ ਕਾ ਬਾਗ, ਪੁਤਲੀਘਰ, ਗਵਾਲ ਮੰਡੀ, ਫਤਹਿ ਸਿੰਘ ਕਾਲੋਨੀ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਸ਼ਹਿਰ ਦੇ ਕਈ ਹੋਰ ਇਲਾਕਿਆਂ ’ਚ ਦਹਿਸ਼ਤ ਫੈਲਾਅ ਰੱਖੀ ਹੈ। ਇਲਾਕਾ ਨਿਵਾਸੀਆਂ ਤੋਂ ਇਲਾਵਾ ਰਾਹਗੀਰ ਅਤੇ ਵਾਹਨ ਚਾਲਕ ਵੀ ਡਰ ’ਚ ਰਹਿਣ ਲਈ ਮਜ਼ਬੂਰ ਹਨ। ਦੱਸਣਯੋਗ ਹੈ ਕਿ ਇਨ੍ਹਾਂ ਇਲਾਕਿਆਂ ’ਚ ਕੁੱਤਿਆਂ ਦੇ ਝੁੰਡ ਆਮ ਤੌਰ ’ਤੇ ਘੁੰਮਦੇ ਦੇਖੇ ਜਾਂਦੇ ਹਨ। ਇਨ੍ਹਾਂ ਕੁੱਤਿਆਂ ਨੇ ਆਪਣੀ ਇੰਨੀ ਦਹਿਸ਼ਤ ਫੈਲਾਅ ਰੱਖੀ ਹੈ ਕਿ ਹਰ ਕਿਸੇ ਦਾ ਬਾਹਰ ਨਿਕਲਣਾ ਔਖਾ ਕੀਤਾ ਹੋਇਆ। ਇਹ ਕੁੱਤੇ ਕਿਸੇ ਵੀ ਦੋਪਹੀਆ ਵਾਹਨ ਸਵਾਰ ’ਤੇ ਹਮਲਾ ਕਰ ਦਿੰਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਸੁੱਕੀ ਠੰਡ ਦਾ ਛਾਇਆ ਕਹਿਰ; ਮੀਂਹ ਨਾ ਪੈਣ ਕਾਰਨ ਪ੍ਰਦੂਸ਼ਣ 'ਚ ਵੀ ਵਾਧਾ, ਬੱਚੇ ਤੇ ਬਜ਼ੁਰਗ ਪ੍ਰਭਾਵਿਤ
ਕੁੱਤੇ ਪੈਦਲ ਚੱਲਣ ਵਾਲਿਆਂ ਨੂੰ ਵੀ ਨਹੀਂ ਬਖਸ਼ਦੇ
ਸਥਾਨਕ ਕੰਪਨੀ ਬਾਗ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਅਤੇ ਸ਼ਹਿਰ ਦੇ ਵਸਨੀਕ ਇਥੇ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਆਉਂਦੇ ਹਨ। ਇਹ ਆਵਾਰਾ ਅਤੇ ਖੂੰਖਾਰ ਕੁੱਤੇ ਪਿਛਲੇ ਕੁਝ ਸਮੇਂ ਤੋਂ ਪੈਦਲ ਚੱਲਣ ਵਾਲਿਆਂ ਨੂੰ ਕੱਟ ਰਹੇ ਹਨ। ਸੈਲਾਨੀ ਰਾਜਿੰਦਰ ਕੱਡ, ਮੋਤੀ ਮਹਾਜਨ, ਬਬਲੂ ਪ੍ਰਧਾਨ, ਰਮਨ ਕਪੂਰ, ਅਸ਼ੋਕ ਕੁਮਾਰ, ਸ਼ਿਵਾ ਜੁਲਕਾ, ਰਾਜੀਵ ਜੁਲਕਾ, ਰਾਜੇਸ਼ ਸ਼ਰਮਾ ਅਤੇ ਕਈ ਹੋਰਾਂ ਨੇ ਦੱਸਿਆ ਕਿ ਇਹ ਕੁੱਤੇ ਅਕਸਰ ਉਨ੍ਹਾਂ ਨੂੰ ਸੈਰ ਕਰਦੇ ਜਾਂ ਦੌੜਦੇ ਸਮੇਂ ਕੱਟਦੇ ਹਨ, ਜਿਸ ਕਾਰਨ ਹੁਣ ਬਹੁਤ ਸਾਰੇ ਲੋਕਾਂ ’ਚ ਡਰ ਪੈਦਾ ਹੋ ਗਿਆ ਹੈ।
ਖੌਫ ’ਚ ਬੱਚਿਆਂ ਨੇ ਬਾਹਰ ਨਿਕਲਣਾ ਕੀਤਾ ਬੰਦ
ਅਵਾਰਾ ਕੁੱਤਿਆਂ ਦੇ ਖ਼ੌਫਨਾਕ ਮੰਜਰ ਦੇ ਚੱਲਦਿਆਂ ਇਲਾਕਾ ਵਸਨੀਕਾਂ ਨੇ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਲਗਭਗ ਰੋਕ ਦਿੱਤਾ ਹੈ। ਇਹ ਇਸ ਲਈ ਹੈ, ਕਿਉਂਕਿ ਬੱਚੇ, ਖਾਸ ਕਰ ਕੇ ਇਨ੍ਹਾਂ ਕੁੱਤਿਆਂ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਜੇਕਰ ਕੋਈ ਵੱਖ-ਵੱਖ ਬਾਜ਼ਾਰਾਂ ’ਚ ਖਾਣ-ਪੀਣ ਦੀਆਂ ਦੁਕਾਨਾਂ ’ਤੇ ਖਾਂਦਾ ਹੈ ਤਾਂ ਇਹ ਕੁੱਤੇ ਅਕਸਰ ਉਥੇ ਇਕੱਠੇ ਹੋ ਜਾਂਦੇ ਹਨ। ਜੇਕਰ ਵਿਅਕਤੀ ਉਨ੍ਹਾਂ ਨੂੰ ਭੋਜਨ ਦਿੰਦਾ ਹੈ ਤਾਂ ਇਹ ਠੀਕ ਹੈ, ਨਹੀਂ ਤਾਂ ਉਹ ਉਸ ਵਿਅਕਤੀ ਨੂੰ ਝਪਟਦੇ ਹਨ ਅਤੇ ਉਨ੍ਹਾਂ ਨੂੰ ਕੱਟਦੇ ਹਨ।
ਇਸ ਤੋਂ ਇਲਾਵਾ ਪੁਤਲੀਘਰ ਜੀ. ਟੀ. ਰੋਡ ਦੇ ਨਾਲ-ਨਾਲ ਸੜਕਾਂ ’ਤੇ ਬਹੁਤ ਸਾਰੇ ਅਵਾਰਾ ਕੁੱਤੇ ਘੁੰਮਦੇ ਹਨ, ਜਿਥੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਪ੍ਰਸ਼ਾਸਨ ਇਸ ਖਤਰੇ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਕਾਰਵਾਈ ਨਾ ਕਰਨਾ ਉਨ੍ਹਾਂ ਦੀ ਮਾੜੀ ਕਾਰਜਸ਼ੀਲਤਾ ਨੂੰ ਦਰਸਾਉਂਦਾ ਹੈ। ਵਸਨੀਕਾਂ ਨੇ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੇ ਨਾਲ-ਨਾਲ ਅਵਾਰਾ ਜਾਨਵਰਾਂ ਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ, ਤਾਂ ਜੋ ਲੋਕ ਆਪਣੀ ਜ਼ਿੰਦਗੀ ਵਧੇਰੇ ਆਰਾਮ ਨਾਲ ਜੀ ਸਕਣ।
ਗ੍ਰਿਫ਼ਤਾਰ SDM ਨੂੰ ਅਦਾਲਤ 'ਚ ਕੀਤਾ ਪੇਸ਼, ਵਧਿਆ ਰਿਮਾਂਡ
NEXT STORY