ਜਲੰਧਰ (ਵਰੁਣ)–ਭਾਰਗੋ ਕੈਂਪ ਦੇ ਨਿਊ ਸੁਰਾਜਗੰਜ ਵਿਚ ਮੰਗੇਤਰ ਅਤੇ ਉਸ ਦੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ 20 ਸਾਲ ਦੇ ਨੌਜਵਾਨ ਵੱਲੋਂ ਸੁਸਾਈਡ ਕਰਨ ਦੇ ਮਾਮਲੇ ਵਿਚ ਪੁਲਸ ਨੇ ਮੰਗੇਤਰ, ਉਸ ਦੀ ਮਾਂ, ਪਿਤਾ ਸਮੇਤ ਵਾਰਡ ਨੰਬਰ 45 ਦੇ ਕੌਂਸਲਰ ਪਤੀ ਸੁਦੇਸ਼ ਭਗਤ ਉਰਫ਼ ਘੋਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਅਮਨਦੀਪ ਉਰਫ਼ ਮੱਖਣ ਦੀ ਮਾਂ ਅੰਜਲੀ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ। ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਪਰ ਲੜਕੀ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲੇ ਲਗਾ ਕੇ ਫ਼ਰਾਰ ਹੋ ਗਈ।
ਥਾਣਾ ਭਾਰਗੋ ਕੈਂਪ ਦੇ ਐਡੀਸ਼ਨਲ ਐੱਸ. ਐੱਚ. ਓ. ਗੁਲਜਾਰ ਸਿੰਘ ਨੇ ਦੱਸਿਆ ਕਿ ਅਮਨਦੀਪ ਉਰਫ਼ ਮੱਖਣ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਮਨਦੀਪ ਦੀ ਮਾਂ ਅੰਜਲੀ ਨੇ ਉਨ੍ਹਾਂ ਨੂੰ ਬਿਆਨ ਦਿੱਤੇ ਕਿ ਉਨ੍ਹਾਂ ਦੇ ਬੇਟੇ ਦੀ ਕਸ਼ਿਸ਼ ਨਾਲ ਇਕ ਹੋਟਲ ਵਿਚ ਰੋਕਾ ਸੈਰੇਮਨੀ ਹੋਈ ਸੀ, ਜਿਸ ਵਿਚ ਦੋਵੇਂ ਪਰਿਵਾਰ ਖ਼ੁਸ਼ ਸਨ ਪਰ ਵਾਰਡ ਨੰਬਰ 45 ਦੀ ਆਮ ਆਦਮੀ ਪਾਰਟੀ ਦੀ ਕੌਂਸਲਰ ਦਾ ਪਤੀ ਸੁਦੇਸ਼ ਭਗਤ ਉਰਫ਼ ਘੋਨਾ ਅਕਸਰ ਲੜਕੀ ਪਰਿਵਾਰ ਨੂੰ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਭੜਕਾਉਂਦਾ ਰਹਿੰਦਾ ਸੀ, ਜਿਸ ਕਾਰਨ ਹੌਲੀ-ਹੌਲੀ ਲੜਕੀ ਨੇ ਉਨ੍ਹਾਂ ਦੇ ਬੇਟੇ ਤੋਂ ਬਿਨਾਂ ਕੁਝ ਦੱਸੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਪੰਜਾਬ 'ਚ Red Alert! DGP ਯਾਦਵ ਨੇ ਪੁਲਸ ਅਫ਼ਸਰਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ
2-3 ਦਿਨ ਤੋਂ ਕਸ਼ਿਸ਼ ਨੇ ਅਮਨਦੀਪ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬਲਾਕ ਕਰ ਦਿੱਤਾ ਸੀ ਅਤੇ ਉਸ ਨਾਲ ਮਿਲਣਾ ਵੀ ਬੰਦ ਕਰ ਦਿੱਤਾ ਸੀ। ਇਹੀ ਸਾਰੀਆਂ ਗੱਲਾਂ ਉਨ੍ਹਾਂ ਦਾ ਇਕਲੌਤਾ ਬੇਟਾ ਦਿਲ ’ਤੇ ਲੈ ਬੈਠਾ ਅਤੇ ਮੰਗਲਵਾਰ ਨੂੰ ਉਸ ਨੇ ਵੀਡੀਓ ਬਣਾ ਕੇ ਸਾਰੀ ਆਪਬੀਤੀ ਦੱਸ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਪੁਲਸ ਨੇ ਅੰਜਲੀ ਦੇ ਬਿਆਨਾਂ ’ਤੇ ਅਮਨਦੀਪ ਦੀ ਮੰਗੇਤਰ ਕਸ਼ਿਸ਼, ਉਸ ਦੇ ਪਿਤਾ ਹੈਪੀ, ਮਾਂ ਰੇਖਾ ਤਿੰਨੋਂ ਵਾਸੀ ਸੰਤ ਨਗਰ, ਬਸਤੀ ਸ਼ੇਖ ਸਮੇਤ ਕੌਂਸਲਰ ਪਤੀ ਸੁਦੇਸ਼ ਭਗਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਡੀਸ਼ਨਲ ਐੱਸ. ਐੱਚ. ਓ. ਗੁਲਜਾਰ ਸਿੰਘ ਦਾ ਕਹਿਣਾ ਹੈ ਕਿ ਕੌਂਸਲਰ ਪਤੀ ’ਤੇ ਪੀੜਤ ਪਰਿਵਾਰ ਨੇ ਲੜਕੀ ਪਰਿਵਾਰ ਨੂੰ ਭੜਕਾਉਣ ਦੇ ਦੋਸ਼ ਲਗਾਏ ਹਨ, ਜਿਸ ਕਾਰਨ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕਸ਼ਿਸ਼ ਦਾ ਪਿਤਾ ਸੋਢਲ ਰੋਡ ’ਤੇ ਸਥਿਤ ਇਕ ਫੈਕਟਰੀ ਵਿਚ ਪ੍ਰਾਈਵੇਟ ਜੌਬ ਕਰਦਾ ਹੈ, ਜਿੱਥੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਰੇਡ ਵੀ ਕੀਤੀ ਪਰ ਉਹ ਇਥੇ ਵੀ ਨਹੀਂ ਮਿਲਿਆ। ਪੁਲਸ ਦਾ ਕਹਿਣਾ ਹੈ ਕਿ ਸਾਰੇ ਨਾਮਜ਼ਦ ਲੋਕ ਘਰੋਂ ਫ਼ਰਾਰ ਹਨ। ਲੜਕੀ ਦੇ ਘਰ ਤਾਲੇ ਲੱਗੇ ਹੋਏ ਹਨ ਪਰ ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਪੜ੍ਹੋ Latest ਅਪਡੇਟ! ਜਾਣੋ 23 ਨਵੰਬਰ ਤੱਕ ਕਿਹੋ-ਜਿਹਾ ਰਹੇਗਾ ਮੌਸਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਨਾ ਝੀਲ ’ਤੇ ਮਿਰਚ ਸਪ੍ਰੇਅ ਕਰਕੇ ਨੌਜਵਾਨ ਦਾ ਖੋਹਿਆ ਮੋਬਾਇਲ
NEXT STORY