ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਮੰਤਰੀ ਪਰਿਸ਼ਦ ਦੀ ਬੈਠਕ ਹੋਈ। ਇਹ ਬੈਠਕ ਵਰਚੁਅਲ ਹੋਈ, ਜਿਸ ਵਿੱਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਨਾਲ ਕਈ ਮੁੱਦਿਆਂ 'ਤੇ ਚਰਚਾ ਹੋਈ। ਸੂਤਰਾਂ ਮੁਤਾਬਕ, ਪੀ.ਐੱਮ. ਮੋਦੀ ਨੇ ਬੈਠਕ ਵਿੱਚ COVID-19 ਨੂੰ ਲੈ ਕੇ ਸਿਹਤ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸੜਕ ਅਤੇ ਟ੍ਰਾਂਸਪੋਰਟ ਮੰਤਰਾਲਾ ਅਤੇ ਦੂਰ ਸੰਚਾਰ ਮੰਤਰਾਲਾ ਦਾ ਜਾਇਜ਼ਾ ਲਿਆ।
ਪੀ.ਐੱਮ. ਮੋਦੀ ਨੇ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਲੋਕਸਭਾ ਖੇਤਰ ਵਿੱਚ ਜਾਓ ਤਾਂ COVID ਪ੍ਰੋਟੋਕਾਲ ਦਾ ਪਾਲਣ ਕਰਣ ਦੇ ਨਾਲ-ਨਾਲ ਮਾਸਕ ਲਗਾਓ ਅਤੇ ਲੋਕਾਂ ਨੂੰ ਵੀ ਮਾਸਕ ਲਗਾਉਣ ਲਈ ਜਾਗਰੁਕ ਕਰੋ। ਇਹ ਨਾ ਸਮਝੋ ਕਿ COVID ਖ਼ਤਮ ਹੋ ਗਿਆ ਹੈ। ਸਾਨੂੰ ਇਸ ਤਰ੍ਹਾਂ ਕੰਮ ਕਰਣਾ ਚਾਹੀਦਾ ਹੈ ਕਿ COVID ਦੀ ਤੀਜੀ ਲਹਿਰ ਨਾ ਆਵੇ।
ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ
ਟੀਕਾਕਰਨ ਦੇ ਕੰਮ ਵਿੱਚ ਲੱਗ ਜਾਓ
ਪੀ.ਐੱਮ. ਨੇ ਕਿਹਾ ਕਿ ਤੁਸੀਂ ਸਾਰੇ ਟੀਕਾਕਰਨ ਦੇ ਕੰਮ ਵਿੱਚ ਲੱਗ ਜਾਓ। ਵੈਕਸੀਨ ਲੈਣ ਵਾਲੇ ਲੋਕਾਂ ਦੀ ਲਾਈਨ ਵਿੱਚ ਖੜ੍ਹੇ ਹੋ ਕੇ ਵੇਖੋ ਕਿ ਲੋਕਾਂ ਨੂੰ ਕੀ ਮੁਸ਼ਕਿਲ ਆ ਰਹੀ ਹੈ? ਸਰਕਾਰ ਦੀ ਗਰੀਬ ਕਲਿਆਣ ਯੋਜਨਾਵਾਂ ਦਾ ਜ਼ਮੀਨੀ ਪੱਧਰ 'ਤੇ ਕਿਵੇਂ ਜਨਤਾ ਨੂੰ ਫਾਇਦਾ ਮਿਲੇ, ਇਸ 'ਤੇ ਕੰਮ ਕਰੋ।
ਪ੍ਰਾਜੈਕਟਾਂ ਵਿੱਚ ਦੇਰੀ ਨਾ ਹੋਵੇ, ਇਹ ਯਕੀਨੀ ਕਰੋ
ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ, ਉਨ੍ਹਾਂ ਦਾ ਉਦਘਾਟਨ ਵੀ ਉਹੀ ਕਰਨ। ਸਾਰੇ ਪ੍ਰਾਜੈਕਟਾਂ ਦੀ ਨਿਗਰਾਨੀ ਕਰੋ ਅਤੇ ਯਕੀਨੀ ਕਰੋ ਕਿ ਇਨ੍ਹਾਂ ਦੇ ਪੂਰੇ ਹੋਣ ਵਿੱਚ ਦੇਰੀ ਨਾ ਹੋਵੇ। ਇਸ ਤੋਂ ਇਲਾਵਾ ਪੀ.ਐੱਮ. ਨੇ 75ਵੇਂ ਆਜ਼ਾਦੀ ਦਿਨ ਨੂੰ ਕਿਵੇਂ ਯਾਦਗਾਰ ਬਣਾਈਏ, ਇਸ ਨੂੰ ਲੈ ਕੇ ਚੰਗੇ ਸੁਝਾਅ ਵੀ ਮੰਗੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੱਛਮੀ ਬੰਗਾਲ ’ਚ ਫਰਜ਼ੀ ਕੋਵਿਡ ਟੀਕਾਕਰਨ ਦੀ ਕੇਂਦਰ ਨੇ ਮੰਗੀ ਰਿਪੋਰਟ, ਮਮਤਾ ਨਾਰਾਜ਼
NEXT STORY