ਇਸਲਾਮਾਬਾਦ— ਮਹਾਤਮਾ ਗਾਂਧੀ ਅਜਿਹੀ ਵਿਰਲੀ ਸ਼ਖਸੀਅਤ ਹਨ, ਜਿਨ੍ਹਾਂ ਦੀ ਪਾਕਿਸਤਾਨ, ਚੀਨ, ਬ੍ਰਿਟੇਨ, ਅਮਰੀਕਾ, ਜਰਮਨੀ ਅਤੇ ਅਫਰੀਕੀ ਦੇਸ਼ਾਂ ਸਮੇਤ 84 ਦੇਸ਼ਾਂ 'ਚ 110 ਤੋਂ ਵੱਧ ਮੂਰਤੀਆਂ ਲੱਗੀਆਂ ਹੋਈਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਤੇ ਜਾਰੀ ਅੰਕੜਿਆਂ ਅਨੁਸਾਰ ਅਮਰੀਕਾ 'ਚ ਬਾਪੂ ਦੀਆਂ 8 ਅਤੇ ਜਰਮਨੀ 'ਚ 11 ਮੂਰਤੀਆਂ ਹਨ। ਬਾਪੂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਰੂਸ ਅਤੇ ਕਮਿਊਨਿਸਟ ਦੇਸ਼ ਚੀਨ 'ਚ ਵੀ ਉਨ੍ਹਾਂ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਦੱਖਣੀ ਅਫਰੀਕਾ 'ਚ ਮਹਾਤਮਾ ਗਾਂਧੀ ਦੀਆਂ 3 ਮੂਰਤੀਆਂ ਹਨ। ਇਟਲੀ, ਅਰਜਨਟੀਨਾ, ਬ੍ਰਾਜ਼ੀਲ ਅਤੇ ਆਸਟ੍ਰੇਲੀਆ 'ਚ ਮਹਾਤਮਾ ਗਾਂਧੀ ਦੀਆਂ 2-2 ਮੂਰਤੀਆਂ ਹਨ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਬਾਪੂ ਦੀਆਂ ਮੂਰਤੀਆਂ ਇਰਾਕ, ਇੰਡੋਨੇਸ਼ੀਆ, ਫਰਾਂਸ, ਮਿਸਰ, ਫਿਜ਼ੀ, ਇਥੋਪੀਆ, ਗਾਨਾ, ਹੰਗਰੀ, ਜਾਪਾਨ, ਬੈਲਾਰੂਸ, ਬੈਲਜੀਅਮ, ਕੋਲੰਬੀਆ, ਕੁਵੈਤ, ਨੇਪਾਲ, ਮਾਲਾਵੀ, ਨਿਊਜ਼ੀਲੈਂਡ, ਪੋਲੈਂਡ, ਦੱਖਣੀ ਕੋਰੀਆ, ਸਿੰਗਾਪੁਰ, ਸਰਬੀਆ, ਮਲੇਸ਼ੀਆ, ਯੂ.ਏ.ਈ., ਯੁਗਾਂਡਾ, ਪੇਰੂ, ਤੁਰਕਮੇਨਿਸਤਾਨ, ਕਤਰ, ਵੀਅਤਨਾਮ, ਸਾਊਦੀ ਅਰਬ, ਸਪੇਨ, ਸੂਡਾਨ ਅਤੇ ਤਨਜਾਨੀਆ ਵਰਗੇ ਦੇਸ਼ਾਂ 'ਚ ਵੀ ਸਥਾਪਿਤ ਹਨ।
ਜੀਂਦ 'ਚ ਸੀ. ਐੱਮ. ਖਟੜ ਦੀ 'ਜਨ ਆਸ਼ੀਰਵਾਦ ਯਾਤਰਾ' ਖਤਮ
NEXT STORY