ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਅਣਪਛਾਤੇ ਲੋਕਾਂ ਵਲੋਂ ਰੇਲਵੇ ਟਰੈਕ 'ਤੇ ਛੋਟੇ-ਛੋਟੇ ਪੱਥਰ ਰੱਖੇ ਜਾਣ ਦੀ ਸੂਚਨਾ ਮਿਲੀ ਹੈ ਪਰ ਟਰੇਨ ਉਨ੍ਹਾਂ ਦੇ ਉੱਪਰੋਂ ਸੁਰੱਖਿਅਤ ਲੰਘ ਗਈ। ਇਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਰੇਲਵੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਰਕਾਰੀ ਰੇਲਵੇ ਥਾਣੇ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਸਹਾਰਨਪੁਰ ਤੋਂ ਮੁਰਾਦਾਬਾਦ ਜਾ ਰਹੀ ਮੇਮੂ ਟਰੇਨ ਜਦੋਂ ਗੜ੍ਹਮਾਲਪੁਰ ਕਰਾਸਿੰਗ 'ਤੇ ਪਹੁੰਚੀ ਤਾਂ ਟਰੈਕ 'ਤੇ ਪੱਥਰ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਟਰੇਨ ਸੁਰੱਖਿਅਤ ਲੰਘ ਗਈ।
ਇਹ ਵੀ ਪੜ੍ਹੋ - 2028 ਤੱਕ ਸਰਕਾਰ ਦੇਵੇਗੀ ਫਰੀ ਚੌਲ, ਜਾਣੋ ਕਿਵੇਂ ਲਿਆ ਜਾ ਸਕਦੈ ਸਕੀਮ ਦਾ ਲਾਭ
ਬਾਅਦ ਵਿੱਚ ਡਰਾਈਵਰ ਮੁਰਸ਼ਦਪੁਰ ਸਟੇਸ਼ਨ ਪਹੁੰਚਿਆ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਕੀਤੀ ਜਾਂਚ ਤੋਂ ਪਤਾ ਲੱਗਾ ਕਿ ਕਿਸੇ ਨੇ ਟ੍ਰੈਕ 'ਤੇ ਛੋਟੇ-ਛੋਟੇ ਪੱਥਰ ਰੱਖੇ ਸਨ, ਜੋ ਜ਼ਮੀਨ 'ਤੇ ਪੈ ਗਏ ਅਤੇ ਰੇਲ ਗੱਡੀ ਅੱਗੇ ਚਲੀ ਗਈ। ਕੁਮਾਰ ਨੇ ਕਿਹਾ ਕਿ ਰੇਲਵੇ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਬੱਚਿਆਂ ਦੀ ਸ਼ਰਾਰਤ ਸੀ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਪਟੜੀ 'ਤੇ ਪੱਥਰ ਰੱਖੇ ਗਏ ਸਨ। ਉੱਤਰ ਪ੍ਰਦੇਸ਼ 'ਚ ਹਾਲ ਹੀ ਦੇ ਦਿਨਾਂ 'ਚ ਕਾਨਪੁਰ, ਜੌਨਪੁਰ ਅਤੇ ਬਾਗਪਤ ਸਮੇਤ ਕਈ ਥਾਵਾਂ 'ਤੇ ਰਸੋਈ ਗੈਸ ਸਿਲੰਡਰ, ਖੰਭੇ ਅਤੇ ਲੌਗ ਆਦਿ ਨੂੰ ਪਟੜੀ 'ਤੇ ਰੱਖਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਰੇਲਗੱਡੀ ਨੂੰ ਪਲਟਾਉਣ ਦੀ ਸਾਜ਼ਿਸ਼ ਰਚਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਇਆ ਮੋਟਰਸਾਈਕਲ, ਤਿੰਨ ਨੌਜਵਾਨਾਂ ਦੀ ਮੌਤ
NEXT STORY