ਭੋਪਾਲ, (ਇੰਟ.)— ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਇਕ ਤੋਂ ਬਾਅਦ ਇਕ ਵਾਦ-ਵਿਵਾਦ ਵਾਲੇ ਬਿਆਨ ਦੇ ਰਹੀ ਹੈ।
ਹੁਣ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ ਹੈ। ਵੀਰਵਾਰ ਸਿਹੋਰ ਵਿਖੇ ਇਕ ਚੋਣ ਦਫਤਰ ਦਾ ਉਦਘਾਟਨ ਕਰਨ ਦੌਰਾਨ ਪ੍ਰਗਿਆ ਠਾਕੁਰ ਨੇ ਦਿਗਵਿਜੇ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 16 ਸਾਲ ਪਹਿਲਾਂ ਦੀਦੀ ਉਮਾ ਭਾਰਤੀ ਨੇ ਦਿਗਵਿਜੇ ਸਿੰਘ ਨੂੰ ਹਰਾਇਆ ਸੀ ਅਤੇ ਉਹ 16 ਸਾਲ ਤੱਕ ਸਿਰ ਉੱਚਾ ਕਰ ਕੇ ਤੁਰ ਨਹੀਂ ਸਕੇ ਸਨ। ਹੁਣ ਮੁੜ ਤੋਂ ਸਿਰ ਉੱਚਾ ਹੋਇਆ ਹੈ ਤਾਂ ਮੇਰੇ ਵਰਗੀ ਦੂਜੀ ਸੰਨਿਆਸਣ ਸਾਹਮਣੇ ਆ ਗਈ ਹੈ। ਸਾਧਵੀ ਨੇ ਕਿਹਾ ਕਿ ਇਕ ਵਾਰ ਮੁੜ ਅਜਿਹੇ 'ਅੱਤਵਾਦੀ' ਦਾ ਖਾਤਮਾ ਕਰਨ ਲਈ ਮੈਨੂੰ ਖੜ੍ਹਾ ਹੋਣਾ ਪਿਆ ਹੈ।
ਜ਼ਮੀਨੀ ਫੌਜ ਦੇ ਸਾਬਕਾ ਮੁਖੀ ਸੁਹਾਗ ਸੇਸ਼ਲਜ਼ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
NEXT STORY