ਗੈਜੇਟ ਡੈਸਕ- ਸਰਦੀਆਂ ਆਉਂਦੇ ਹੀ ਸਾਡੀਆਂ ਰੋਜ਼ਾਨਾਂ ਦੀਆਂ ਲੋੜਾਂ ਵੀ ਬਦਲ ਜਾਂਦੀਆਂ ਹਨ। ਠੰਡੇ ਪਾਣੀ ਦੀ ਲੋੜ ਘੱਟ ਹੋ ਜਾਂਦੀ ਹੈ, ਫਲ-ਸਬਜ਼ੀਆਂ ਜਲਦੀ ਖਰਾਬ ਨਹੀਂ ਹੁੰਦੀਆਂ ਅਤੇ ਆਈਸਕਰੀਮ ਦੀ ਖਪਤ ਵੀ ਘੱਟ ਜਾਂਦੀ ਹੈ। ਅਜਿਹੇ 'ਚ ਕਈ ਲੋਕ ਸੋਚਦੇ ਹਨ ਕਿ ਫਰਿੱਜ ਨੂੰ ਸਰਦੀਆਂ 'ਚ ਬੰਦ ਕਰ ਦੇਣਾ ਚਾਹੀਦਾ ਹੈ, ਤਾਂ ਜੋ ਬਿਜਲੀ ਵੀ ਬਚੇ ਅਤੇ ਫਰਿੱਜ ਦੀ ਉਮਰ ਵੀ ਵਧੇ ਪਰ ਅਜਿਹਾ ਕਰਨਾ ਉਲਟਾ ਤੁਹਾਡੇ ਫਰਿੱਜ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ।
ਸਰਦੀਆਂ 'ਚ ਫਰਿੱਜ ਬੰਦ ਕਿਉਂ ਨਹੀਂ ਕਰਨਾ ਚਾਹੀਦਾ
ਫਰਿੱਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਉਸਦਾ ਕੰਪ੍ਰੈਸਰ ਹੁੰਦਾ ਹੈ, ਜੋ ਲਗਾਤਾਰ ਕੂਲਿੰਗ ਬਣਾਈ ਰੱਖਦਾ ਹੈ। ਜੇਕਰ ਫਰਿੱਜ ਲੰਬੇ ਸਮੇਂ ਤਕ ਬੰਦ ਰਹੇ ਤਾਂ ਕੰਪ੍ਰੈਸਰ ਦੀ ਕਾਰਜਸਮਰਥਾ ਪ੍ਰਭਾਵਿਤ ਹੁੰਦੀ ਹੈ। ਕਈ ਮਾਮਲਿਆਂ 'ਚ ਗੈਸ ਲੀਕ ਤਕ ਹੋ ਸਕਦੀ ਹੈ, ਜਿਸਦੀ ਮੁਰੰਮਤ ਕਾਫੀ ਮਹਿੰਗੀ ਪੈਂਦੀ ਹੈ। ਇਸ ਲਈ ਠੰਡ ਦੇ ਮੌਸਮ 'ਚ ਫਰਿੱਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਲੋਅ ਕੂਲਿੰਗ ਲੈਵਲ 'ਤੇ ਚਲਾਉਣਾ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ।
ਇਹ ਵੀ ਪੜ੍ਹੋ- ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਸਰਦੀਆਂ 'ਚ ਫਰਿੱਜ ਬਚਾਉਂਦਾ ਹੈ ਬਿਜਲੀ
ਇਕ ਆਮ ਗਲਤਫਹਿਮੀ ਹੈ ਕਿ ਫਰਿੱਜ ਸਾਲ ਭਰ ਬਰਾਬਰ ਬਿਜਲੀ ਖਾਂਦਾ ਹੈ। ਅਸਲ 'ਚ, ਸਰਦੀਆਂ 'ਚ ਬਾਹਰ ਦਾ ਤਾਪਮਾਨ ਘੱਟ ਰਹਿੰਦਾ ਹੈ, ਇਸ ਲਈ ਕੰਪ੍ਰੈਸਰ ਨੂੰ ਜ਼ਿਆਦਾ ਮਿਹਨਤ ਹੀ ਨਹੀਂ ਕਰਨੀ ਪੈਂਦੀ। ਯਾਨੀ ਫਰਿੱਜ ਆਪਣੇ ਆਪ ਘੱਟ ਬਿਜਲੀ ਖਰਚ ਕਰਦਾ ਹੈ। ਜੇਕਰ ਤੁਸੀਂ ਇਸਨੂੰ ਘੱਟ ਕੂਲਿੰਗ ਲੈਵਲ (ਲੈਵਲ 1 ਜਾਂ 2) 'ਤੇ ਸੈੱਟ ਕਰ ਦਿਓ ਤਾਂ ਬਿਜਲੀ ਦੀ ਬਚਤ ਹੋਰ ਵੀ ਵੱਧ ਜਾਂਦੀ ਹੈ।
Winter Mode ਜਾਂ Eco Mode ਦੀ ਵਰਤੋਂ ਕਰੋ
ਅੱਜ-ਕੱਲ੍ਹ ਕਈ ਫਰਿੱਜਾਂ 'ਚ Winter Mode ਜਾਂ Eco Mode ਦਾ ਆਪਸ਼ਨ ਮਿਲਦਾ ਹੈ। ਇਹ ਮੋਡ ਠੰਡ ਦੇ ਮੌਸਮ 'ਚ ਫਰਿੱਜ ਚਲਾਉਣ ਲਈ ਹੁੰਦਾ ਹੈ। ਇਸ ਨਾਲ ਕੰਪ੍ਰੈਸਰ 'ਤੇ ਕੋਈ ਵਾਧੂ ਦਬਾਅ ਨਹੀਂ ਪੈਂਦਾ। ਇਨ੍ਹਾਂ ਮੋਡਸ 'ਚ ਫਰਿੱਜ ਦੀ ਕੂਲਿੰਗ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਐਡਜਸਟ ਹੁੰਦੀ ਰਹਿੰਦੀ ਹੈ।
ਸਰਦੀਆਂ 'ਚ ਫਰਿੱਜ ਚਲਾਉਣ ਦੇ ਸਹੀ ਟਿੱਪਸ
- ਫਰਿੱਜ ਨੂੰ ਲੰਬੇ ਸਮੇਂ ਤਕ ਬੰਦ ਨਾ ਰੱਖੋ।
- ਕੂਲਿੰਗ ਨੂੰ ਘੱਟ ਲੈਵਲ 'ਤੇ ਸੈੱਟ ਕਰੋ।
- ਜੇਕਰ ਉਪਲੱਬਧ ਹੋਵੇ ਤਾਂ Winter Mode ਜਾਂ Eco Mode ਦੀ ਵਰਤੋਂ ਕਰੋ।
ਇਹ ਵੀ ਪੜ੍ਹੋ- ਕਾਂਗਰਸ ਵਿਧਾਇਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ!
ਕਾਂਗਰਸ ਵਿਧਾਇਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ!
NEXT STORY