ਨਵੀਂ ਦਿੱਲੀ (ਵਾਰਤਾ)- ਸੁਪਰੀਮ ਕੋਰਟ ਦੇ ਸਾਹਮਣੇ ਸੋਮਵਾਰ ਨੂੰ ਅਵਾਰਾ ਕੁੱਤਿਆਂ ਦੇ ਇਕ ਵਕੀਲ ਅਤੇ ਉਸ ਤੋਂ ਪਹਿਲਾਂ ਹੋਰ ਲੋਕਾਂ 'ਤੇ ਹੋਏ ਹਮਲੇ ਨਾਲ ਸੰਬੰਧਤ ਮਾਮਲਾ ਚੁੱਕਿਆ ਗਿਆ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਪੀ.ਐੱਸ. ਨਰਸਿਮਹਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਵਕੀਲ ਕੁਣਾਲ ਚੈਟਰਜੀ ਸਮੇਤ ਪਹਿਲੇ ਦੇ ਕੁਝ ਹੋਰ ਮਾਮਲਿਆਂ 'ਤੇ ਵੀ ਚਿੰਤਾ ਜ਼ਾਹਰ ਕੀਤੀ। ਸੁਪਰੀਮ ਕੋਰਟ ਦੇ ਸਾਹਮਣੇ ਇਹ ਮਾਮਲਾ ਉਦੋਂ ਚੁੱਕਿਆ ਗਿਆ ਜਦੋਂ ਚੀਫ਼ ਜਸਟਿਸ ਦੀ ਨਜ਼ਰ ਸ਼੍ਰੀ ਚੈਟਰਜੀ ਦੇ ਇਕ ਹੱਥ 'ਤੇ ਬੱਝੀ ਪੱਟੀ 'ਤੇ ਪਈ। ਜੱਜ ਚੰਦਰਚੂੜ ਨੇ ਸ਼੍ਰੀ ਚੈਟਰਜੀ ਵੱਲ ਦੇਖਦੇ ਹੋਏ ਪੁੱਛਿਆ ਕੀ ਹੋਇਆ? ਚੈਟਰਜੀ ਨੇ ਜਵਾਬ ਦਿੱਤਾ,''5 ਕੁੱਤਿਆਂ ਨੇ (ਮੇਰੇ ਉੱਪਰ) ਹਮਲਾ ਬੋਲ ਦਿੱਤਾ ਸੀ।''
ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
ਚੀਫ਼ ਜਸਟਿਸ ਨੇ ਚਿੰਤਾ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕਰਦੇ ਹੋਏ ਕਿਹਾ,''ਜੇਕਰ ਤੁਹਾਨੂੰ ਮੈਡੀਕਲ ਮਦਦ ਦੀ ਜ਼ਰੂਰਤ ਹੈ ਤਾਂ ਮੈਂ (ਸੁਪਰੀਮ ਕੋਰਟ ਦੀ) ਰਜਿਸਟਰੀ ਨੂੰ ਇਸ 'ਤੇ ਧਿਆਨ ਦੇਣ ਲਈ ਕਹਿ ਸਕਦਾ ਹੈ।'' ਜੱਜ ਚੰਦਰਚੂੜ ਨੇ ਆਪਣੇ ਇਕ ਕਰਮਚਾਰੀ 'ਤੇ ਕੁੱਤਿਆਂ ਦੇ ਹਮਲੇ ਦਾ ਜ਼ਿਕਰ ਕੀਤਾ ਅਤੇ ਕਿਹਾ,''ਮੇਰਾ ਲਾਅ ਕਲਰਕ, ਆਪਣੀ ਕਾਰ ਪਾਰਕ ਕਰ ਰਿਹਾ ਸੀ ਅਤੇ ਉਸ 'ਤੇ ਵੀ ਹਮਲਾ ਕੀਤਾ ਗਿਆ।'' ਜੱਜ ਨਰਸਿਮਹਾ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ,''ਇਹ ਇਕ ਖ਼ਤਰਾ ਬਣਦਾ ਜਾ ਰਿਹਾ ਹੈ।'' ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਉੱਤਰ ਪ੍ਰਦੇਸ਼ 'ਚ ਕੁੱਤਿਆਂ ਦੇ ਵੱਢਣ ਨਾਲ ਮੌਤ ਦਾ ਇਕ ਮਾਮਲਾ ਚੁੱਕਦੇ ਹੋਏ ਕਿਹਾ ਕਿ ਇਕ ਮੁੰਡੇ ਨੂੰ ਕੁੱਤੇ ਨੇ ਵੱਢ ਲਿਆ। ਉਸ ਨੂੰ ਰੈਬਿਜ਼ ਹੋ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ। ਇਕ ਵਕੀਲ ਨੇ ਕੁੱਤਿਆਂ ਦੇ ਹਮਲੇ ਦੇ ਵਧਦੇ ਮਾਮਲਿਆਂ 'ਚ ਖ਼ੁਦ ਨੋਟਿਸ ਲੈਣ ਦੀ ਸੁਰੀਮ ਕੋਰਟ ਤੋਂ ਗੁਹਾਰ ਲਗਾਈ, ਜਿੱਥੇ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਮਾਮਲੇ 'ਤੇ ਸੁਣਵਾਈ ਚੱਲ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵਾਮੀ ਵਿਵੇਕਾਨੰਦ ਦਾ ਸ਼ਿਕਾਗੋ 'ਚ ਦਿੱਤਾ ਭਾਸ਼ਣ ਗਲੋਬਲ ਏਕਤਾ ਦੀ ਦਿਵਾਉਂਦੈ ਯਾਦ : PM ਮੋਦੀ
NEXT STORY