ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਇਕ ਪ੍ਰੈੱਸ ਬਿਆਨ ਜਾਰੀ ਕਰ ਕੇ ਕੇਂਦਰੀ ਬਜਟ 2026-27 ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਾਨਯੋਗ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣਾਇਆ ਗਿਆ ਇਹ ਬਜਟ ਫਰਜ਼ ਦੇ ਮਾਰਗ ’ਤੇ ਚੱਲਣ ਦੀ ਵਚਨਬੱਧਤਾ ਦਾ ਬਜਟ ਹੈ। ਲਗਾਤਾਰ 9ਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਦੀ ਨੀਤੀ ਸਥਿਰਤਾ, ਸੁਸ਼ਾਸਨ ਅਤੇ ਦ੍ਰਿਸ਼ਟੀ ਦਾ ਪ੍ਰਦਰਸ਼ਨ ਕੀਤਾ ਹੈ। ਇਹ ਬਜਟ ਪ੍ਰਧਾਨ ਮੰਤਰੀ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੁੱਖ ਮੰਤਰ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ।
ਨਬੀਨ ਨੇ ਕਿਹਾ ਕਿ ਇਹ ਬਜਟ 2047 ਵਿਚ ਵਿਕਸਤ ਭਾਰਤ ਦੇ ਟੀਚੇ ਵੱਲ ਇਕ ਠੋਸ ਅਤੇ ਫੈਸਲਾਕੁੰਨ ਕਦਮ ਹੈ। ਇਸ ਵਿਚ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਤਰਜੀਹ ਦੇ ਕੇ ਸਮਾਵੇਸ਼ੀ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਿਚ ਨਿਰਮਾਣ ਇਕਾਈਆਂ ਨੂੰ ਉਤਸ਼ਾਹਿਤ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਵੱਡੇ ਪੱਧਰ ’ਤੇ ਰੋਜ਼ਗਾਰ ਪੈਦਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸੈਮੀਕੰਡਕਟਰ, ਇਲੈਕਟ੍ਰਾਨਿਕਸ, ਖੇਡਾਂ ਅਤੇ ਬਾਇਓਫਾਰਮਾਸਿਊਟੀਕਲ ਵਰਗੇ ਖੇਤਰਾਂ ’ਚ ਪ੍ਰਦਾਨ ਕੀਤੇ ਗਏ ਉਤਸਾਹਨ ਸ਼ਲਾਘਾਯੋਗ ਹਨ। ਸੈਮੀਕੰਡਕਟਰ ਸੈਕਟਰ ਲਈ ਲਗਭਗ 40,000 ਕਰੋੜ ਅਤੇ ਬਾਇਓਫਾਰਮਾ ਲਈ 10,000 ਕਰੋੜ ਦੇ ਸਮਰਥਨ ਨਾਲ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਸਪੱਸ਼ਟ ਹੁੰਦੀ ਹੈ।
ਨਬੀਨ ਨੇ ਅੰਤ ਵਿਚ ਕਿਹਾ ਕਿ ਇਹ ਬਜਟ ਇਕ ਇਤਿਹਾਸਕ ਬਜਟ ਹੈ, ਜੋ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਵਾਲੇ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਦਾ ਹੈ।
ਬਜਟ ’ਚ ਬੰਗਲਾਦੇਸ਼ ’ਤੇ ਡਿੱਗੀ ਗਾਜ਼, ਭਾਰਤ ਨੇ ਮਦਦ ਘਟਾ ਕੇ ਅੱਧੀ ਕੀਤੀ
NEXT STORY