ਨਵੀਂ ਦਿੱਲੀ - ਭਾਰਤ ਨੇ ਕੇਂਦਰੀ ਬਜਟ ’ਚ ਬੰਗਲਾਦੇਸ਼ ਨੂੰ ਦਿੱਤੀ ਜਾਣ ਵਾਲੀ ਮਦਦ ’ਚ ਕਾਫ਼ੀ ਕਟੌਤੀ ਕੀਤੀ ਹੈ। ਇਸ ਸਾਲ ਬੰਗਲਾਦੇਸ਼ ਲਈ ਸਿਰਫ਼ 60 ਕਰੋੜ ਰੁਪਏ ਰੱਖੇ ਗਏ ਹਨ। ਪਿਛਲੇ ਸਾਲ ਇਹ 120 ਕਰੋੜ ਰੁਪਏ ਸੀ। ਇਸ ਦਾ ਮਤਲਬ ਇਹ ਹੈ ਕਿ ਭਾਰਤ ਨੇ ਬੰਗਲਾਦੇਸ਼ ਦੀ ਮਦਦ ਅੱਧੀ ਕਰ ਦਿੱਤੀ ਹੈ।
ਇਹ ਫੈਸਲਾ ਭਾਰਤ ਤੇ ਬੰਗਲਾਦੇਸ਼ ਦਰਮਿਆਨ ਸਬੰਧਾਂ ’ਚ ਤਣਾਅ ਕਾਰਨ ਲਿਆ ਗਿਆ ਹੈ। ਤਣਾਅ ਘੱਟ ਗਿਣਤੀਆਂ ਖਾਸ ਕਰ ਕੇ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਤੇ ਬੰਗਲਾਦੇਸ਼ ਦੀ ਵਿਦੇਸ਼ ਨੀਤੀ ’ਚ ਤਬਦੀਲੀ ਕਾਰਨ ਵਧਿਆ ਹੈ।
2024 ’ਚ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਤੋਂ ਬਾਅਦ ਬੰਗਲਾਦੇਸ਼ ਨੇ ਪਾਕਿਸਤਾਨ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਬੰਗਲਾਦੇਸ਼ ਤੋਂ ਇਲਾਵਾ ਮਾਲਦੀਵ ਨੂੰ 550 ਕਰੋੜ ਮਿਲਣਗੇ । ਇਹ ਪਿਛਲੇ ਸਾਲ ਨਾਲੋਂ ਘੱਟ ਹੈ।
ਮਿਆਂਮਾਰ ਲਈ 3 ਅਰਬ ਰੁਪਏ ਅਲਾਟ ਕੀਤੇ ਗਏ ਹਨ, ਜੋ ਪਹਿਲਾਂ ਨਾਲੋਂ ਘੱਟ ਹਨ। ਇਸ ਬਜਟ ’ਚ ਭਾਰਤ ਨੇ ਭੂਟਾਨ ਲਈ 2288.55 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਪਿਛਲੇ ਸਾਲ ਨਾਲੋਂ ਲਗਭਗ 138 ਕਰੋੜ ਰੁਪਏ ਵੱਧ ਹਨ।
ਦਿਨ ਵੇਲੇ ਰੇਕੀ ਤੇ ਰਾਤ ਨੂੰ ਚੋਰੀ! ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 14 ਮੈਂਬਰ ਕਾਬੂ
NEXT STORY