ਨਵੀਂ ਦਿੱਲੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਇਕ ਵਾਰ ਮੁੜ ਵਿਵਾਦਾਂ ’ਚ ਹੈ। ਇਸ ਵਾਰ ਜੇ. ਐੱਨ. ਯੂ. ’ਚ ਰਾਮ ਨੌਮੀ ’ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਅਤੇ ਲੈਫਟ (ਖੱਬੇ ਪੱਖੀ) ਦਰਮਿਆਨ ਰਾਮ ਨੌਮੀ ਪੂਜਾ ਅਤੇ ਨਾਨਵੈਜ ਖਾਣ ਨੂੰ ਲੈ ਕੇ ਵਿਵਾਦ ਹੋ ਗਿਆ। ਪੁਲਸ ਨੇ ਦੱਸਿਆ ਕਿ 6 ਵਿਦਿਆਰਥੀ ਇਸ ਵਿਵਾਦ ’ਚ ਜ਼ਖਮੀ ਹੋਏ ਹਨ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਝੜਪ ਦੇ ਸਬੰਧ ਵਿਚ ਏ. ਬੀ. ਵੀ. ਪੀ. ਦੇ ਅਣਪਛਾਤੇ ਮੈਂਬਰਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਦੋ ਮਿੰਟ ’ਚ ਮੈਗੀ ਭਾਵੇਂ ਨਾ ਬਣੇ ਪਰ BSF ਜਵਾਨਾਂ ਨੇ ਕਰ ਵਿਖਾਇਆ ਇਹ ਹੈਰਾਨੀ ਭਰਿਆ ਕੰਮ
ਮਿਲੀ ਜਾਣਕਾਰੀ ਮੁਤਾਬਕ ਜੇ. ਐੱਨ. ਯੂ. ਦੇ ਕਾਵੇਰੀ ਹੋਸਟਲ ’ਚ ਸਾਬਕਾ ਵਿਦਿਆਰਥੀਆਂ ਵਲੋਂ ਰਾਮ ਨੌਮੀ ਦੀ ਪੂਜਾ ਕੀਤੀ ਜਾ ਰਹੀ ਸੀ ਪਰ ਖੱਬੇ ਪੱਖੀ (ਲੈਫਟ) ਵਿਚਾਰਧਾਰਾ ਨਾਲ ਜੁੜੇ ਵਿਦਿਆਰਥੀਆਂ ਦਾ ਸੰਗਠਨ ਇਸ ਪੂਜਾ ਨੂੰ ਨਹੀਂ ਹੋਣ ਦੇਣਾ ਚਾਹੁੰਦਾ ਸੀ। ਪੂਜਾ ਸ਼ਾਂਤੀ ਨਾਲ ਹੋ ਗਈ। ਪੂਜਾ ਨੂੰ ਨਾ ਰੋਕ ਸਕਣ ’ਤੇ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਨੇ ਨਾਨਵੈਜ ਖਾਣ ਤੋਂ ਰੋਕਣ ਦਾ ਮੁੱਦਾ ਚੁੱਕਿਆ। ਦੱਸਿਆ ਜਾਂਦਾ ਹੈ ਕਿ ਕਾਵੇਰੀ ਹੋਸਟਲ ਦੇ ‘ਮੈਸ’ ’ਚ ਨਾਨਵੈਜ ਅਤੇ ਵੈਜ ਦੋਵੇਂ ਸ਼ਾਮਲ ਹਨ। ਜੇ.ਐਨ.ਯੂ.ਐਸ.ਯੂ ਨੇ ਦੋਸ਼ ਲਾਇਆ ਸੀ ਕਿ ਏ. ਬੀ. ਵੀ. ਪੀ. ਮੈਂਬਰਾਂ ਨੇ ਸਟਾਫ਼ ਮੈਂਬਰਾਂ ਨੂੰ ਦੁਪਹਿਰ ਵੇਲੇ ਹੋਸਟਲ 'ਮੈਸ' ਵਿੱਚ ਮਾਸਾਹਾਰੀ ਭੋਜਨ ਪਰੋਸਣ ਤੋਂ ਰੋਕਿਆ ਅਤੇ ਹਮਲਾ ਕੀਤਾ। ਏ. ਬੀ. ਵੀ. ਪੀ. ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਹੋਸਟਲ ਵਿਚ ਆਯੋਜਿਤ ਰਾਮ ਨੌਮੀ ਪੂਜਾ ਦੇ ਪ੍ਰੋਗਰਾਮ ’ਚ ਲੈਫਟ ਵੱਲੋਂ ਵਿਘਨ ਪਾਇਆ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨ ਜਿੰਨੇ ਮਜ਼ਬੂਤ ਹੋਣਗੇ, ਨਵਾਂ ਭਾਰਤ ਓਨਾਂ ਹੀ ਖ਼ੁਸ਼ਹਾਲ ਹੋਵੇਗਾ: PM ਮੋਦੀ
ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਪਥਰਾਅ ਕਰਨ ਦੇ ਦੋਸ਼ ਲਾਏ ਹਨ। ਜੇ.ਐਨ.ਯੂ.ਐਸ.ਯੂ ਨੇ ਦੋਸ਼ ਲਾਇਆ ਕਿ ਏ. ਬੀ. ਵੀ. ਪੀ. ਦੇ ਮੈਂਬਰ ਗੁੰਡਾਗਰਦੀ ’ਚਸ਼ਾਮਲ ਹੋਏ, ਕਰਮਚਾਰੀਆਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਕੋਈ ਵੀ ਮਾਸਾਹਾਰੀ ਭੋਜਨ ਤਿਆਰ ਨਾ ਕਰਨ ਲਈ ਕਿਹਾ। ਉਨ੍ਹਾਂ ਨੇ ਦੋਸ਼ ਲਾਇਆ, ''ਉਹ 'ਮੈਸ' ਕਮੇਟੀ ਨੂੰ ਸਾਰੇ ਵਿਦਿਆਰਥੀਆਂ ਲਈ ਰਾਤ ਦੇ ਖਾਣੇ ਦਾ ਮੈਨਿਊ ਬਦਲਣ ਅਤੇ ਮਾਸਾਹਾਰੀ ਭੋਜਨ ਹਟਾਉਣ ਲਈ ਮਜ਼ਬੂਰ ਕਰ ਰਹੇ ਸਨ ਅਤੇ ਉਨ੍ਹਾਂ 'ਤੇ ਹਮਲਾ ਵੀ ਕੀਤਾ ਗਿਆ।'' ਹਿੰਸਾ ਨਾਲ ਜੁੜੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਹਨ। ਇਕ ਵੀਡੀਓ ’ਚ ਇਕ ਵਿਦਿਆਰਥੀ ਦੇ ਸਿਰ ’ਚੋਂ ਖੂਨ ਵਹਿੰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਨੇ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ
ਖ਼ਬਰਾਂ ਹਨ ਕਿ ਯੂਨੀਵਰਸਿਟੀ ਨੇ ਝੜਪ ਤੋਂ ਬਾਅਦ ਨੋਟਿਸ ਜਾਰੀ ਕਰ ਕੇ ਕਿਹਾ ਕਿ ਕੈਂਪਸ ’ਚ ਮਾਸ ਖਾਣ ’ਤੇ ਕੋਈ ਪਾਬੰਦੀ ਨਹੀਂ ਹੈ। ਇਸ ’ਚ ਕਿਹਾ ਗਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਈ ਰੋਕ ਨਹੀਂ ਹੈ। ਵਾਰਡਨ ਨੇ ਇਕ ਨੋਟਿਸ ਜਾਰੀ ਕੀਤਾ ਹੈ ਅਤੇ ਇਹ ਸਪੱਸ਼ਟ ਕੀਤਾ ਹੈ ਕਿ ਹਰ ਵਿਅਕਤੀ ਆਪਣੇ ਵਿਸ਼ਵਾਸ ਮੁਤਾਬਕ ਪੂਜਾ ਕਰ ਸਕਦਾ ਹੈ। ਯੂਨੀਵਰਸਿਟੀ ’ਚ ਇਸ ’ਤੇ ਕੋਈ ਰੋਕ ਨਹੀਂ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੀ ਕਿਸੀ ਵੀ ਅਨੁਸ਼ਾਸਨਹੀਨਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਦੇ ਪਹਿਰਾਵੇ, ਖਾਣ-ਪੀਣ ਅਤੇ ਆਸਥਾ ’ਤੇ ਕੋਈ ਰੋਕ-ਟੋਕ ਨਹੀਂ ਕੀਤੀ ਜਾ ਸਕਦੀ। ਮੇਸ ਸਟੂਡੈਂਟ ਕਮੇਟੀ ਚਲਾਉਂਦੀ ਹੈ ਅਤੇ ਉਹ ਹੀ ਮੈਨਿਊ ਵੀ ਤੈਅ ਕਰਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰ ਕੇ ਦੱਸੋ
ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤੀ ਕੁੜੀ ਦੀ ਮੌਤ, ਪਰਿਵਾਰ ਨੇ ਗੈਂਗਰੇਪ ਦਾ ਲਗਾਇਆ ਦੋਸ਼
NEXT STORY