ਨਵੀਂ ਦਿੱਲੀ- ਦੇਸ਼ ਦੀ ਸਰਹੱਦ ਦੀ ਰਾਖੀ ’ਚ ਤਾਇਨਾਤ ਰਹਿਣ ਵਾਲੀ ਸਰਹੱਦ ਸੁਰੱਖਿਆ ਫੋਰਸ ਯਾਨੀ ਕਿ BSF ਨੇ ਹਰ ਵਾਰ ਆਪਣੇ ਸਾਹਸ ਅਤੇ ਬਲੀਦਾਨ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਆਪਣੇ ਚੁਣੌਤੀਪੂਰਨ ਕੰਮਾਂ ਜ਼ਰੀਏ ਦਿਲ ਜਿੱਤਣ ਵਾਲੀ ਬੀ. ਐੱਸ. ਐੱਫ. ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਬੀ. ਐੱਸ. ਐੱਫ. ਜਵਾਨਾਂ ਨੇ ਪੂਰੀ ਜੀਪ 2 ਮਿੰਟ ’ਚ ਖੋਲ੍ਹ ਕੇ ਮੁੜ ਜੋੜ ਦਿੱਤੀ। ਇਹ ਵੀਡੀਓ ਬੀ. ਐੱਸ. ਐੱਫ. ਦੇ ਇਕ ਪ੍ਰੋਗਰਾਮ ਦੀ ਹੈ, ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਿਰਕਤ ਕੀਤੀ ਸੀ। ਸ਼ਾਹ ਨੇ ਜਵਾਨਾਂ ਦੇ ਇਸ ਕਾਰਨਾਮੇ ’ਤੇ ਖੁਸ਼ ਹੋ ਕੇ ਤਾੜੀਆਂ ਵਜਾਈਆਂ।
ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ
ਬੀ. ਐੱਸ. ਐੱਫ. ਨੇ ਵੀਰਵਾਰ ਨੂੰ ਇਕ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ, ਜੋ ਕਿ ਜੰਮ ਕੇ ਵਾਇਰਲ ਵੀ ਹੋ ਰਹੀ ਹੈ। ਬੀ. ਐੱਸ. ਐੱਫ. ਜਵਾਨਾਂ ਨੇ ਸਿਰਫ਼ ਦੋ ਮਿੰਟ ਦੇ ਅੰਦਰ ਚੱਲਦੀ-ਫਿਰਦੀ ਜੀਪ ਦੇ ਇਕ-ਇਕ ਪੁਰਜੇ ਨੂੰ ਵੱਖ ਕਰ ਦਿੱਤਾ ਅਤੇ ਉਸੇ ਦੋ ਮਿੰਟ ਦੇ ਅੰਦਰ ਪੂਰੀ ਜੀਪ ਨੂੰ ਫਿਰ ਤੋਂ ਜੋੜ ਕੇ ਚਲਾ ਦਿੱਤਾ।
ਇਹ ਵੀ ਪੜ੍ਹੋ: ‘ਪੁਸ਼ਪਾ ਦਾ ਅਜਿਹਾ ਬੁਖ਼ਾਰ’, 10ਵੀਂ ਦੇ ਪੇਪਰ ’ਚ ਵਿਦਿਆਰਥੀ ਨੇ ਲਿਖਿਆ- ‘ਅਪੁਨ ਲਿਖੇਗਾ ਨਹੀਂ’
ਵਾਇਰਲ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਬੀ. ਐੱਸ. ਐੱਫ. ਦੇ ਜਵਾਨ ਜੀਪ ’ਚ ਸਵਾਰ ਹੋ ਕੇ ਸੈਂਟਰਲ ਸਟੇਜ ਕੋਲ ਪਹੁੰਚਦੇ ਹਨ। ਫਿਰ ਤੇਜ਼ੀ ਨਾਲ ਜੀਪ ਦੇ ਕੁਝ ਹਿੱਸਿਆਂ ਨੂੰ ਕੱਢ ਕੇ ਵੱਖ-ਵੱਖ ਕਰ ਦਿੰਦੇ ਹਨ। ਜਵਾਨ ਜੀਪ ਤੋਂ ਉਸ ਦਾ ਇੰਜਣ, ਉਸ ਦੀਆਂ ਖਿੜਕੀਆਂ, ਪੂਰੀ ਸਿਟਿੰਗ ਬਾਡੀ ਨੂੰ ਵੀ ਵੱਖ ਕਰ ਦਿੰਦੇ ਹਨ। ਇਸ ਤੋਂ ਬਾਅਦ ਜਵਾਨ ਜੀਪ ਦੇ ਪਹੀਏ ਨੂੰ ਵੀ ਵੱਖ ਕਰ ਦਿੰਦੇ ਹਨ। ਜਵਾਨ ਜੀਪ ਨੂੰ ਖੋਲ੍ਹ ਕੇ ਜੋੜਨ ਦੀ ਪੂਰੀ ਪ੍ਰਕਿਰਿਆ 2 ਮਿੰਟ ਤੋਂ ਵੀ ਘੱਟ ਸਮੇਂ ’ਚ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 40,000 ਤੋਂ ਵਧ ਜਵਾਨਾਂ ਦੀ ਹੋਵੇਗੀ ਤਾਇਨਾਤੀ
ਆਸਾਰਾਮ ਖ਼ਿਲਾਫ਼ ਜ਼ਬਰ ਜਿਨਾਹ ਮਾਮਲੇ ਦੀ ਪੀੜਤਾ ਦੇ ਪਰਿਵਾਰ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ
NEXT STORY