ਬਾੜਮੇਰ (ਵਾਰਤਾ)— ਪਰਮਵੀਰ ਚੱਕਰ ਐਵਾਰਡ ਨਾਲ ਸਨਮਾਨਤ ਅਤੇ ਭਾਰਤੀ ਫੌਜ 'ਚ ਸ਼ਾਮਲ ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਕਾਰਵਾਈ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਕਾਰਵਾਈ ਬਿਲਕੁੱਲ ਸਹੀ ਹੈ, ਜੇਕਰ ਪਾਕਿਸਤਾਨ ਸਾਡਾ ਇਕ ਫੌਜੀ ਮਾਰੇਗਾ ਤਾਂ ਅਸੀਂ ਉਸ ਦੇ 20 ਫੌਜੀ ਮਾਰਾਂਗੇ। ਥਾਰ ਦੇ ਵੀਰ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਯਾਦਵ ਨੇ ਹਵਾਈ ਫੌਜ ਦੀ ਇਸ ਕਾਰਵਾਈ 'ਤੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ, ਪੁਲਵਾਮਾ ਹਮਲੇ ਦਾ ਬਦਲਾ ਤਾਂ ਲੈਣਾ ਹੀ ਸੀ।
ਉਨ੍ਹਾਂ ਨੇ ਕਿਹਾ ਕਿ ਫੌਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿਉ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਫੌਜੀਆਂ ਨਾਲ ਬੇਰਹਿਮੀ ਕੀਤੀ ਗਈ, ਉਸ ਤੋਂ ਬਾਅਦ ਫੌਜੀ ਭਰਾਵਾਂ ਦੀ ਸ਼ਹਾਦਤ ਦਾ ਬਦਲਾ ਤਾਂ ਲੈਣਾ ਹੀ ਸੀ ਅਤੇ ਭਾਰਤ ਨੇ ਅੱਜ ਬਦਲਾ ਲੈ ਹੀ ਲਿਆ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਮੰਗਲਵਾਰ ਤੜਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਈ ਅੱਤਵਾਦੀ ਕੈਂਪਾਂ 'ਤੇ ਬੰਬ ਸੁੱਟੇ ਅਤੇ ਅੱਤਵਾਦੀ ਕੈਂਪ ਤਬਾਹ ਕਰ ਦਿੱਤੇ। ਇਹ ਕਾਰਵਾਈ ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਕੀਤੇ ਗਏ ਅੱਤਵਾਦੀ ਹਮਲੇ ਦੇ ਠੀਕ 12 ਦਿਨ ਬਾਅਦ ਕੀਤੀ ਗਈ ਹੈ। ਪੁਲਵਾਮਾ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਅਗਸਤਾ ਵੈਸਟਲੈਂਡ ਮਾਮਲੇ 'ਚ ਗੌਤਮ ਖੇਤਾਨ ਖਿਲਾਫ ਪੇਸ਼ੀ ਵਾਰੰਟ ਜਾਰੀ
NEXT STORY