ਜਮਸ਼ੇਦਪੁਰ- ਇਕ ਦਿਨ 'ਚ ਪਾਣੀ ਨਾ ਪੀਓ ਤਾਂ ਹਾਲਾਤ ਬੇਹੱਦ ਖ਼ਰਾਬ ਹੋ ਜਾਂਦੀ ਹੈ। ਪਾਣੀ ਇਨਸਾਨ ਦੇ ਜਿਊਂਦੇ ਰਹਿਣ ਲਈ ਕਾਫ਼ੀ ਜ਼ਰੂਰੀ ਹੈ। ਕਿਹਾ ਜਾਂਦਾ ਹੈ ਇਨਸਾਨ ਆਕਸੀਜਨ ਦੇ ਬਿਨਾਂ 3 ਮਿੰਟ, ਪਾਣੀ ਦੇ ਬਿਨਾਂ 3 ਦਿਨ ਅਤੇ ਖਾਣੇ ਦੇ ਬਿਨਾਂ ਤਿੰਨ ਹਫ਼ਤੇ ਤੱਕ ਜਿਊਂਦਾ ਰਹਿ ਸਕਦਾ ਹੈ ਪਰ ਜਮਸ਼ੇਦਪੁਰ ਦੇ ਇਕ ਸ਼ਖ਼ਸ ਨੇ 13 ਸਾਲ ਤੋਂ ਪਾਣੀ ਨਹੀਂ ਪੀਤਾ। ਦਰਅਸਲ ਜ਼ਿਲ੍ਹੇ ਦੇ ਟੇਲਕੋ ਘੋੜਾ ਬਾਂਦਾ ਦੇ ਸੁਧਾਂਸ਼ੂ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ 13 ਸਾਲਾਂ ਤੋਂ ਪਾਣੀ ਨਹੀਂ ਪੀਤਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਿਨਾਂ ਪਾਣੀ ਪੀਤੇ ਵੀ ਉਹ ਬਿਲਕੁੱਲ ਸਿਹਤਮੰਦ ਹੈ। ਸੁਧਾਂਸ਼ੂ ਕੁਮਾਰ ਦਾ ਕਹਿਣਾ ਹੈ ਕਿ ਉਹ ਪਾਣੀ ਪੀਤੇ ਬਿਨਾਂ ਬਿਲਕੁੱਲ ਸਿਹਤਮੰਦ ਹੈ ਅਤੇ ਉਸ ਨੂੰ ਪਾਣੀ ਦੀ ਘਾਟ ਮਹਿਸੂਸ ਵੀ ਨਹੀਂ ਹੁੰਦੀ। ਸੁਧਾਸ਼ੂ ਦਾ ਕਹਿਣਾ ਹੈ ਕਿ ਉਸ ਨੇ ਪਾਣੀ ਦੇ ਬਿਨਾਂ ਜਿਊਂਦੇ ਰਹਿਣਾ ਸਿਖ ਲਿਆ ਹੈ। ਕਦੇ-ਕਦੇ ਉਹ ਦੁੱਧ ਪੀ ਲੈਂਦਾ ਹੈ, ਇਸ ਤੋਂ ਇਲਾਵਾ ਉਹ ਸਲਾਦ ਖਾਂਦਾ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ
ਸੁਧਾਂਸ਼ੂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੈ। ਆਪਣੀ ਇਸ ਖ਼ਾਸੀਅਤ ਨੂੰ ਸੁਧਾਂਸ਼ੂ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਦੱਸਿਆ। ਸੁਧਾਂਸ਼ੂ ਦਾ ਕਹਿਣਾ ਹੈ ਕਿ ਇਹ ਮਾਤਾ ਰਾਣੀ ਦੀ ਕਿਰਪਾ ਹੈ ਕਿ ਉਸ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਨਹੀਂ ਪੈਂਦੀ। ਉੱਥੇ ਹੀ ਸੁਧਾਂਸ਼ੂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਕਿਸੇ ਮੈਡੀਕਲ ਟੀਮ ਨੇ ਇਸ ਦੀ ਪੁਸ਼ਟੀ ਕੀਤੀ ਹੈ ਤਾਂ ਇਸ 'ਤੇ ਸੁਧਾਸ਼ੂ ਨੇ ਦੱਸਿਆ ਕਿ ਉਸ ਦੇ ਘਰ ਕਈ ਪੱਤਰਕਾਰ ਆ ਚੁੱਕੇ ਹਨ। ਸੁਧਾਸ਼ੂ ਨੇ ਕਿਹਾ ਕਿ ਭਾਵੇਂ ਘਰਵਾਲਿਆਂ ਤੋਂ ਵੀ ਪੁੱਛ ਸਕਦੇ ਹੋ। ਉਸ ਨੇ ਇੰਨੇ ਸਾਲਾਂ ਤੋਂ ਪਾਣੀ ਨਹੀਂ ਪੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੂਸ਼ਣ ਸਟੀਲ ‘ਬੈਂਕ ਧੋਖਾਦੇਹੀ’ ਮਾਮਲੇ ’ਚ 367 ਕਰੋੜ ਰੁਪਏ ਦੀ ਜਾਇਦਾਦ ਕੁਰਕ
NEXT STORY