ਜਬਲਪੁਰ– ਮੱਧ ਪ੍ਰਦੇਸ਼ ਹਾਈ ਕੋਰਟ ਵਿਚ ਵਕੀਲਾਂ ਨੇ ਸ਼ੁੱਕਰਵਾਰ ਹੰਗਾਮਾ ਕੀਤਾ। ਉਹ ਆਪਣੇ ਇੱਕ ਸਾਥੀ ਵਕੀਲ ਦੀ ਖੁਦਕੁਸ਼ੀ ਤੋਂ ਨਾਰਾਜ਼ ਹਨ। ਦੱਸਿਆ ਜਾ ਰਿਹਾ ਹੈ ਕਿ ਜਬਲਪੁਰ ਹਾਈ ਕੋਰਟ ਦੇ ਵਕੀਲ ਅਮਿਤ ਸਾਹੂ ਨੇ ਜ਼ਮਾਨਤ ਦੇ ਮਾਮਲੇ ’ਚ ਇੱਕ ਮਾਨਯੋਗ ਜੱਜ ਵੱਲੋਂ ਉਲਟ ਟਿੱਪਣੀ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਾਥੀ ਵਕੀਲ ਲਾਸ਼ ਲੈ ਕੇ ਹਾਈ ਕੋਰਟ ਪੁੱਜੇ। ਜੱਜ ਦੇ ਨਾ ਮਿਲਣ ’ਤੇ ਉਨ੍ਹਾਂ ਚੀਫ਼ ਜਸਟਿਸ ਦੀ ਅਦਾਲਤ ’ਚ ਹੰਗਾਮਾ ਖੜਾ ਕਰ ਦਿੱਤਾ।
ਦੱਸਣਯੋਗ ਹੈ ਕਿ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਦੌਰਾਨ ਜਸਟਿਸ ਸੰਜੇ ਦਿਵੇਦੀ ਨੇ ਵਕੀਲ ਅਮਿਤ ਸਾਹੂ ’ਤੇ ਉਲਟ ਟਿੱਪਣੀ ਕੀਤੀ ਸੀ। ਇਸ ਤੋਂ ਅਮਿਤ ਇੰਨਾ ਦੁਖੀ ਹੋਇਆ ਕਿ ਉਸ ਨੇ ਆਪਣੀ ਜਾਨ ਦੇ ਦਿੱਤੀ। ਘਟਨਾ ਤੋਂ ਗੁੱਸੇ ਵਿੱਚ ਆਏ ਵਕੀਲਾਂ ਨੇ ਚੀਫ਼ ਜਸਟਿਸ ਦੀ ਅਦਾਲਤ ਵਿੱਚ ਭੰਨਤੋੜ ਕੀਤੀ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਹੱਥੋਪਾਈ ਵੀ ਕੀਤੀ। ਵਕੀਲ ਧਰਨੇ ’ਤੇ ਬੈਠ ਗਏ। ਐੱਸ. ਟੀ. ਐੱਫ. ਨੇ ਵੀ ਹਾਈ ਕੋਰਟ ਵਿੱਚ ਮੋਰਚਾ ਸੰਭਾਲ ਲਿਆ ਹੈ।
ਜਾਣਕਾਰੀ ਅਨੁਸਾਰ ਵਕੀਲ ਦੀ ਖੁਦਕੁਸ਼ੀ ਤੋਂ ਗੁੱਸੇ ’ਚ ਆਏ ਸਾਥੀਆਂ ਨੇ ਲਾਸ਼ ਨੂੰ ਹਾਈ ਕੋਰਟ ਕੰਪਲੈਕਸ ’ਚ ਰੱਖ ਕੇ ਪ੍ਰਦਰਸ਼ਨ ਕੀਤਾ। ਇੱਕ ਵਕੀਲ ਵੱਲੋਂ ਆਪਣੇ ਹੱਥ ਦੀ ਨਾੜ ਕੱਟੇ ਜਾਣ ਦੀ ਵੀ ਅਪੁਸ਼ਟ ਖ਼ਬਰ ਸਾਹਮਣੇ ਆਈ ਹੈ।
ਹਿਮਾਚਲ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, ਕਾਰ 'ਤੇ ਟਰੱਕ ਪਲਟਣ ਨਾਲ 3 ਲੋਕਾਂ ਦੀ ਮੌਤ
NEXT STORY