ਨਵੀਂ ਦਿੱਲੀ/ਰਾਂਚੀ- ਭਾਵੇਂ ਅਪ੍ਰੈਲ ਮਹੀਨੇ ਦੇ ਆਉਣ ’ਚ ਅਜੇ ਇਕ ਪੰਦਰਵਾੜਾ ਬਾਕੀ ਹੈ ਪਰ ਗਰਮੀ ਨੇ ਆਪਣਾ ਜਲਵਾ ਹੁਣ ਤੋਂ ਹੀ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਧਾਨੀ ਦਿੱਲੀ ’ਚ ਐਤਵਾਰ ਘੱਟੋ-ਘੱਟ ਤਾਪਮਾਨ ਔਸਤ ਤੋਂ ਉੱਪਰ ਰਿਹਾ। ਝਾਰਖੰਡ ਦੇ 7 ਜ਼ਿਲਿਆਂ ’ਚ ਪਾਰਾ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਵੀ ਤਾਪਮਾਨ ਵਧਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਦਿੱਲੀ ’ਚ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ 2.9 ਡਿਗਰੀ ਸੈਲਸੀਅਸ ਵੱਧ ਹੈ।
ਝਾਰਖੰਡ ਦੇ ਕੁਝ ਜ਼ਿਲਿਆਂ ’ਚ ਗਰਮ ਹਵਾਵਾਂ ਚੱਲਣ ਕਾਰਨ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਪੱਛਮੀ ਸਿੰਘਭੂਮ ਜ਼ਿਲੇ ਦੇ ਚਾਈਬਾਸਾ ’ਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 7.6 ਡਿਗਰੀ ਵੱਧ ਹੈ। ਡਾਲਟਨਗੰਜ ’ਚ ਤਾਪਮਾਨ 40.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦੋਂ ਕਿ ਬੋਕਾਰੋ ’ਚ ਇਹ 40.1 ਡਿਗਰੀ ਸੈਲਸੀਅਸ ਸੀ। ਪੂਰਬੀ ਸਿੰਘਭੂਮ ਦੇ ਜਮਸ਼ੇਦਪੁਰ ’ਚ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 6.4 ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 19 ਮਾਰਚ ਤੋਂ ਮੀਂਹ ਪੈਣ ਨਾਲ ਤਾਪਮਾਨ ’ਚ ਗਿਰਾਵਟ ਆ ਸਕਦੀ ਹੈ।
J&K 'ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ
NEXT STORY