ਅਗਰਤਲਾ- ਤ੍ਰਿਪੁਰਾ ਸਰਕਾਰ (ਮਾਣਿਕ ਸਾਹਾ ਸਰਕਾਰ) ਨੇ ਰਾਜ ਦੇ ਸਾਰੇ ਸਰਕਾਰੀ ਕਾਲਜਾਂ, ਤਕਨੀਕੀ ਅਤੇ ਪੇਸ਼ੇਵਰ ਸੰਸਥਾਵਾਂ 'ਚ 26 ਦਿਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਛੁੱਟੀਆਂ 25 ਮਈ ਤੋਂ ਸ਼ੁਰੂ ਹੋਣੀਆਂ ਸਨ। ਉੱਚ ਸਿੱਖਿਆ ਡਾਇਰੈਕਟਰ ਅਨਿਮੇਸ਼ ਦੇਬਬਰਮਾ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ,''ਵਿਦਿਆਰਥੀਆਂ ਦੇ ਹਿੱਤ 'ਚ ਵਿਭਾਗ ਦੇ ਅਧੀਨ ਸਾਰੇ ਕਾਲਜ, ਤਕਨੀਕੀ ਅਤੇ ਵਪਾਰਕ ਸੰਸਥਾਵਾਂ ਲਈ 26 ਮਈ ਤੋਂ ਤੈਅ 26 ਦਿਨਾਂ ਦਾ ਗਰਮੀ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਂਦੀਆਂ ਹੈ।''
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਸੈਸ਼ਨ 2026-27 ਦੀ ਪ੍ਰਵੇਸ਼ ਪ੍ਰਕਿਰਿਆ, ਸਮੈਸਟਰ ਪ੍ਰੀਖਿਆਵਾਂ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਸਮੇਤ ਸਾਰੀਆਂ ਸਿੱਖਿਆ ਗਤੀਵਿਧੀਆਂ ਲਈ ਕਾਲਜ ਇਸ ਮਿਆਦ ਦੌਰਾਨ ਖੁੱਲ੍ਹੇ ਰਹਿਣਗੇ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ,''ਕਿਉਂਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਕਾਲਜ ਖੁੱਲ੍ਹੇ ਰਹਿਣਗੇ ਅਤੇ ਸਿੱਖਿਆ ਅਤੇ ਪ੍ਰਸ਼ਾਸਨਿਕ ਗਤੀਵਿਧੀਆਂ ਚਲਾਈਆਂ ਜਾਣਗੀਆਂ, ਇਸ ਲਈ ਕਾਲਜ 'ਚ ਤਾਇਨਾਤ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ 26 ਦਿਨਾਂ ਦੀ ਕਮਾਈ ਛੁੱਟੀ ਦੇ ਹੱਕਦਾਰ ਹੋਣਗੇ।'' ਦੇਬਬਰਮਾ ਅਨੁਸਾਰ, ਸੂਬਾ ਸਰਕਾਰ ਦੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ ਹੈ, ਜਿਸ ਦੇ ਅਧੀਨ ਗਰਮੀ ਦੀਆਂ ਛੁੱਟੀਆਂ ਦੀ ਗੂੰਜਾਇਸ਼ ਬਹੁਤ ਘੱਟ ਰਹਿ ਗਈ ਹੈ, ਕਿਉਂਕਿ ਹੁਣ ਪਾਠਕ੍ਰਮ ਸਮੈਸਟਰ ਪ੍ਰਣਾਲੀ 'ਤੇ ਆਧਾਰਤ ਹੈ। ਉਨ੍ਹਾਂ ਕਿਹਾ,''ਗਰਮੀ ਦੀਆਂ ਛੁੱਟੀਆਂ ਨੂੰ ਰੱਦ ਕਰਨ ਦਾ ਇਹ ਇਕ ਮੁੱਖ ਕਾਰਨ ਹੈ।'' ਮੌਜੂਦਾ ਸਮੇਂ 'ਚ ਤ੍ਰਿਪੁਰਾ 'ਚ 22 ਸਰਕਾਰੀ ਜਨਰਲ ਡਿਗਰੀ ਕਾਲਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
NEXT STORY