ਨਵੀਂ ਦਿੱਲੀ- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀਆਰਆਈ) ਨੇ ਪੂਰਬ-ਉੱਤਰ ਖੇਤਰ 'ਚ ਤਸਕਰੀ ਕਰ ਕੇ ਲਿਆਂਦੀ ਗਈ 60 ਹਜ਼ਾਰ ਕਿਲੋਗ੍ਰਾਮ ਵਿਦੇਸ਼ੀ ਸੁਪਾਰੀ ਜ਼ਬਤ ਕੀਤੀ ਅਤੇ ਇਸ ਸਿਲਸਿਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ 'ਤੇ ਡੀਆਰਆਈ ਨੇ ਮਿਜ਼ੋਰਮ ਅਤੇ ਆਸਾਮ 'ਚ ਮੁਹਿੰਮ ਚਲਾਈ, ਜਿਸ ਦੌਰਾਨ ਇਹ ਜ਼ਬਤੀ ਕੀਤੀ ਗਈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਵਿਦੇਸ਼ੀ ਮੂਲ ਦੀ ਸੁੱਕੀ ਸੁਪਾਰੀ ਨੂੰ ਮਿਆਂਮਾਰ-ਮਿਜ਼ੋਰਮ ਸਰਹੱਦ ਰਾਹੀਂ ਭਾਰਤ 'ਚ ਤਸਕਰੀ ਕਰ ਕੇ ਲਿਆਂਦਾ ਗਿਆ ਸੀ।

ਅਧਿਕਾਰੀਆਂ ਅਨੁਸਾਰ ਇਕ ਮੁਹਿੰਮ 'ਚ ਡੀਆਰਆਈ ਨੂੰ ਆਸਾਮ ਰਾਈਫਲਜ਼ ਦੀ 38ਵੀਂ ਬਟਾਲੀਅਨ ਦੀ ਵੀ ਮਦਦ ਮਿਲੀ। ਹੁਣ ਤੱਕ ਇਨ੍ਹਾਂ ਮੁਹਿੰਮਾਂ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਮੰਤਰਾਲਾ ਨੇ ਕਿਹਾ ਕਿ ਗੁਆਂਢੀ ਦੇਸ਼ ਤੋਂ ਗੈਰ-ਕਾਨੂੰਨੀ ਰੂਪ ਨਾਲ ਲਿਆਂਦੀ ਗਈ ਸੁਪਾਰੀ ਘਰੇਲੂ ਸੁਪਾਰੀ ਉਤਪਾਦਕਾਂ ਨੂੰ ਗੰਭੀਰ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਰਹੱਦੀ ਖੇਤਰਾਂ ਦੀ ਆਰਥਿਕ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਪਰਾਧੀਆਂ ਦੇ ਹੌਸਲੇ ਬੁਲੰਦ: ਘਰ ਜਾ ਰਹੇ ਪੁਲਸ ਮੁਲਾਜ਼ਮ ਨੂੰ ਬਣਾਇਆ ਸ਼ਿਕਾਰ
NEXT STORY