ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੱਤਰਕਾਰ ਤਰੁਣ ਤੇਜਪਾਲ ਨੂੰ ਨਿਰਦੇਸ਼ ਦਿੱਤਾ ਕਿ ਉਹ 2013 ਦੇ ਜਬਰ ਜ਼ਿਨਾਹ ਮਾਮਲੇ 'ਚ 2 ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ, ਜਿਸ 'ਚ ਬੰਬੇ ਹਾਈ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਜਸਟਿਸ ਆਲੋਕ ਅਰਾਧੇ ਦੀ ਅਗਵਾਈ ਵਾਲੇ ਬੈਂਚ ਨੇ ਆਤਮ ਸਮਰਪਣ ਤੋਂ ਰਾਹਤ ਦੀ ਮੰਗ ਕਰਨ ਵਾਲੀ ਤੇਜਪਾਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਬੈਂਚ ਨੇ ਸਜ਼ਾ ਅਤੇ ਦੋਸ਼ ਸਿੱਧ ਦੇ ਫੈਸਲੇ ਖ਼ਿਲਾਫ਼ ਦਾਇਰ ਤੇਜਪਾਲ ਦੀ ਅਪੀਲ ਨੂੰ 22 ਸਤੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ, ਪਰ ਉਸ ਨੂੰ ਪਹਿਲਾਂ ਆਤਮ ਸਮਰਪਣ ਸਰਟੀਫਿਕੇਟ ਜਮ੍ਹਾ ਕਰਨਾ ਪਵੇਗਾ। ਬੰਬਈ ਹਾਈ ਕੋਰਟ ਨੇ 6 ਅਗਸਤ ਨੂੰ ਨਿਊਜ਼ ਮੈਗਜ਼ੀਨ "ਤਹਿਲਕਾ" ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2013 'ਚ ਇਕ ਸਹਿ ਕਰਮਚਾਰੀ ਨਾਲ ਜਬਰ ਜ਼ਿਨਾਹ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਹਾਈ ਕੋਰਟ ਨੇ 5 ਸਾਲ ਪੁਰਾਣੀ ਗੋਆ ਸੈਸ਼ਨ ਅਦਾਲਤ ਦੇ ਤੇਜਪਾਲ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟ ਦਿੱਤਾ।
ਇਹ ਮਾਮਲਾ ਨਵੰਬਰ 2013 'ਚ ਗੋਆ ਦੇ ਆਯੋਜਿਤ 'ਥਿੰਕਫੇਸਟ' ਪ੍ਰੋਗਰਾਮ ਦੌਰਾਨ ਇਕ ਹੋਟਲ ਦੀ ਲਿਫਟ 'ਚ ਤੇਜਪਾਲ ਦੀ ਇਕ ਸਾਬਕਾ ਜੂਨੀਅਰ ਮਹਿਲਾ ਸਹਿਯੋਗੀ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਤ ਹੈ। ਹੇਠਲੀ ਅਦਾਲਤ ਨੇ 2021 'ਚ ਤੇਜਪਾਲ ਨੂੰ ਇਸ ਮਾਮਲੇ 'ਚ ਬਰੀ ਕਰ ਦਿੱਤਾ ਸੀ, ਜਿਸ ਖ਼ਿਲਾਫ਼ ਗੋਆ ਸਰਕਾਰ ਨੇ ਬੰਬਈ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੈਪੁਰ 'ਚ ਝਗੜੇ ਦੇ ਨਿਪਟਾਰੇ ਦੌਰਾਨ ਹੰਗਾਮਾ ! ਚਾਕੂਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
NEXT STORY