ਨਵੀਂ ਦਿੱਲੀ- ਸੁਪਰੀਮ ਕੋਰਟ ਨੇ 40 ਸਾਲਾ ਔਰਤ ਨਾਲ ਜਬਰ ਜ਼ਿਨਾਹ ਦੇ ਮੁਲਜ਼ਮ 23 ਸਾਲਾ ਨੌਜਵਾਨ ਨੂੰ ਇਸ ਗੱਲ 'ਤੇ ਗੌਰ ਕਰਦੇ ਹੋਏ ਬੁੱਧਵਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਕਿ 9 ਮਹੀਨਿਆਂ ਤੋਂ ਜੇਲ੍ਹ 'ਚ ਹੋਣ ਦੇ ਬਾਵਜੂਦ ਉਸ ਖ਼ਿਲਾਫ਼ ਦੋਸ਼ ਤੈਅ ਨਹੀਂ ਕੀਤੇ ਗਏ ਹਨ ਅਤੇ ਕੋਰਟ ਨੇ ਕਿਹਾ ਕਿ ਪੀੜਤਾ 'ਬੱਚੀ ਨਹੀਂ ਹੈ' ਅਤੇ 'ਇਕ ਹੱਥ ਨਾਲ ਤਾੜੀ ਨਹੀਂ ਵੱਜਦੀ'। ਜੱਜ ਬੀ.ਵੀ. ਨਾਗਰਤਨਾ ਅਤੇ ਜੱਜ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਤਿੱਖੀ ਟਿੱਪਣੀ ਕਰਦੇ ਹੋਏ ਇਹ ਵੀ ਪੁੱਛਿਆ ਕਿ ਦਿੱਲੀ ਪੁਲਸ ਸੋਸ਼ਲ ਮੀਡੀਆ ਇੰਨਫਲਾਂਸਰ ਨੌਜਵਾਨ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਕਿਵੇਂ ਦਰਜ ਕਰ ਸਕਦੀ ਹੈ ਜਦੋਂ ਕਿ ਔਰਤ ਆਪਣੀ ਮਰਜ਼ੀ ਨਾਲ ਉਸ ਨਾਲ ਗਈ ਸੀ। ਬੈਂਚ ਨੇ ਕਿਹਾ,''ਇਕ ਹੱਥ ਨਾਲ ਤਾੜੀ ਨਹੀਂ ਵੱਜਦੀ। ਤੁਸੀਂ (ਦਿੱਲੀ ਪੁਲਸ) ਕਿਹੜੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਹ ਬੱਚੀ ਨਹੀਂ ਹੈ। 40 ਸਾਲ ਦੀ ਔਰਤ ਹੈ। ਉਹ ਦੋਵੇਂ ਇਕੱਠੇ ਜੰਮੂ ਗਏ। ਤੁਸੀਂ ਧਾਰਾ 376 ਕਿਵੇਂ ਲਗਾਈ ਹੈ। ਇਹ ਔਰਤ 7 ਵਾਰ ਜੰਮੂ ਜਾਂਦੀ ਹੈ ਅਤੇ ਪਤੀ ਨੂੰ ਕੋਈ ਇਤਰਾਜ਼ ਨਹੀਂ ਹੁੰਦਾ?''
ਸੁਪਰੀਮ ਕੋਰਟ ਨੇ ਕਿਹਾ ਕਿ ਇਹ ਅੰਤਰਿਮ ਜ਼ਮਾਨਤ ਦੇਣ ਲਈ ਉਪਯੁਕਤ ਮਾਮਲਾ ਹੈ, ਕਿਉਂਕਿ ਮੁਲਜ਼ਮ 9 ਮਹੀਨਿਆਂ ਤੋਂ ਜੇਲ੍ਹ 'ਚ ਹੈ ਅਤੇ ਦੋਸ਼ ਤੈਅ ਨਹੀਂ ਕੀਤੇ ਗਏ ਹਨ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਮੁਲਜ਼ਮ ਨੂੰ ਅਧੀਨ ਅਦਾਲਤ 'ਚ ਪੇਸ਼ ਕੀਤਾ ਜਾਵੇ ਅਤੇ ਨਿਯਮਾਂ-ਸ਼ਰਤਾਂ ਦੇ ਅਧੀਨ ਅੰਤਰਿਮ ਜ਼ਮਾਨਤ ਦਿੱਤੀ ਜਾਵੇ। ਬੈਂਚ ਨੇ ਕਿਹਾ ਕਿ ਉਹ ਆਪਣੀ ਆਜ਼ਾਦੀ ਦੀ ਗਲਤ ਵਰਤੋਂ ਨਹੀਂ ਕਰੇਗਾ ਅਤੇ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਸੁਪਰੀਮ ਕੋਰਟ ਨੇ ਮੁਲਜ਼ਮ 'ਤੇ ਵੀ ਟਿੱਪਣੀ ਕਰਦੇ ਹੋਏ ਪੁੱਛਿਆ,''ਅਜਿਹੇ ਲੋਕਾਂ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ?'' ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਦੇ ਇਕ ਆਦੇਸ਼ ਖ਼ਿਲਾਫ਼ ਮੁਲਜ਼ਮ ਨੌਜਵਾਨ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਦੀ ਸ਼ਿਕਾਇਤ ਅਨੁਸਾਰ ਔਰਤ ਪਹਿਲੀ ਵਾਰ 2021 'ਚ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਮੁਲਜ਼ਮ ਦੇ ਸੰਪਰਕ 'ਚ ਆਈ, ਜਦੋਂ ਉਹ ਆਪਣੇ ਕੱਪੜਿਆਂ ਦੇ ਬ੍ਰਾਂਡ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ਇੰਨਫਲਾਂਸਰ ਦੀ ਭਾਲ ਕਰ ਰਹੀ ਸੀ। ਸ਼ੁਰੂਆਤੀ ਗੱਲਬਾਤ ਦੌਰਾਨ ਮੁਲਜ਼ਮ ਨੇ ਪ੍ਰਚਾਰ ਸਮੱਗਰੀ ਨੂੰ ਪ੍ਰਭਾਵਸ਼ਾਲੀ ਦਿਖਆਉਣ ਲਈ ਇਕ ਆਈਫੋਨ ਦੀ ਅਪੀਲ ਕੀਤੀ, ਜਿਸ ਨੂੰ ਉਸ ਨੇ ਜੰਮੂ 'ਚ ਇਕ ਅਧਿਕਾਰਤ 'ਐਪਲ ਸਟੋਰ' ਦੇ ਮਾਧਿਅਮ ਰਾਹੀਂ ਉਪਲੱਬਧ ਕਰਵਾਇਆ। ਹਾਲਾਂਕਿ ਮੁਲਜ਼ਮ ਵਲੋਂ ਆਈਫੋਨ ਵੇਚਣ ਦੀ ਕੋਸ਼ਿਸ਼ਕ ਰਨ ਤੋਂ ਬਾਅਦ ਉਨ੍ਹਾਂ ਦੇ ਪੇਸ਼ੇਵਰ ਸੰਬੰਧ ਖ਼ਰਾਬ ਹੋ ਗਏ। ਅਧਿਕਾਰਤ ਡੀਲਰ ਨੇ 20 ਹਜ਼ਾਰ ਰੁਪਏ ਕੱਟਣ ਤੋਂ ਬਾਅਦ ਔਰਤ ਦੇ ਖ਼ਾਤੇ 'ਚ ਰੁਪਏ ਵਾਪਸ ਕਰ ਦਿੱਤੇ।
ਸ਼ਿਕਾਇਤ 'ਚ ਕਿਹਾ ਗਿਆ ਕਿ ਹਾਲਾਂਕਿ, ਮੁਲਜ਼ਮ ਨੇ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਕੁਝ ਸਮੇਂ ਬਾਅਦ ਔਰਤ ਨੇ ਉਸ ਨਾਲ ਸਾਰੇ ਸੰਬੰਧ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਨੌਜਵਾਨ ਦਸੰਬਰ 2021 'ਚ 20 ਹਜ਼ਾਰ ਰੁਪਏ ਵਾਪਸ ਕਰਨ ਅਤੇ ਮੁਆਫ਼ੀ ਮੰਗਣ ਲਈ ਨੋਇਡਾ 'ਚ ਔਰਤ ਦੇ ਘਰ ਗਿਆ। ਇਸ ਤੋਂ ਬਾਅਦ ਉਸ ਨੇ ਔਰਤ ਨੂੰ ਕਨਾਟ ਪਲੇਸ 'ਚ ਇਕ ਪ੍ਰਚਾਰ ਸਮੱਗਰੀ ਦੀ ਸ਼ੂਟਿੰਗ ਲਈ ਰਾਜ਼ੀ ਕਰ ਲਿਆ। ਯਾਤਰਾ ਦੌਰਾਨ ਮੁਲਜ਼ਮ ਨੇ ਉਸ ਨੂੰ ਨਸ਼ੀਲਾ ਪਦਾਰਥ ਮਿਲੀ ਮਠਿਆਈ ਦਿੱਤੀ ਅਤੇ ਉਹ ਬੇਹੋਸ਼ ਹੋ ਗਈ। ਮੁਲਜ਼ਮ ਨੇ ਉਸ ਨੂੰ ਹਿੰਦੂ ਰਾਵ ਹਸਪਤਾਲ ਲਿਜਾਉਣ ਦੀ ਗੱਲ ਕਹੀ ਪਰ ਉਹ ਔਰਤ ਨੂੰ ਹਸਪਤਾਲ ਦੇ ਪਿੱਛੇ ਇਕ ਸੁੰਨਸਾਨ ਇਲਾਕੇ 'ਚ ਲੈ ਕੇ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਉਸ ਦੇ ਪਰਸ 'ਚੋਂ ਚੋਰੀ ਕਰ ਲਿਆ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ। ਸ਼ਿਕਾਇਤ ਅਨੁਸਾਰ ਇਸ ਤੋਂ ਬਾਅਦ ਔਰਤ ਨੂੰ ਜੰਮੂ ਜਾਣ ਲਈ ਮਜ਼ਬੂਰ ਕੀਤਾ ਗਿਆ, ਜਿੱਥੇ ਢਾਈ ਸਾਲ ਮਿਆਦ 'ਚ ਲਗਾਤਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਜ਼ਬਰਨ ਵਸੂਲੀ ਕੀਤੀ ਤੇ ਧਮਕੀਆਂ ਦਿੱਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦਭਾਗੀ ਖ਼ਬਰ ; ਪੇਪਰ ਦੇਣ ਕਾਲਜ ਜਾ ਰਹੇ ਭੈਣ-ਭਰਾ ਦੀ ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ
NEXT STORY