ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਦੇਸ਼ 'ਚ ਲਾਕਡਊਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਲਈ ਫੌਜ ਬੁਲਾਉਣ ਦੀ ਮੰਗ ਵਾਲੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਿਜ ਕਰ ਦਿੱਤੀ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਬੀ. ਆਰ. ਗਵਈ ਦੀ ਡਿਵੀਜ਼ਨ ਬੈਂਚ ਨੇ ਮੁੰਬਈ ਨਿਵਾਸੀ ਕਮਲਾਕਰ ਸ਼ੈਨੋਈ ਦੀ ਪਟੀਸ਼ਨ ਵੀਡੀਓ ਕਾਨਫਰੰਸਿੰਗ ਦੇ ਜਰੀਏ ਕੀਤੀ ਗਈ ਸੰਖੇਪ ਸੁਣਵਾਈ ਦੌਰਾਨ ਖਾਰਿਜ ਕੀਤੀ। ਜਸਟਿਸ ਭੂਸ਼ਣ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਇਹ ਸਰਕਾਰ 'ਤੇ ਛੱਡ ਦਿਓ ਕਿ ਫੌਜ ਕਿੱਥੇ ਭੇਜਣੀ ਹੈ ਅਤੇ ਕਿੱਥੇ ਨਹੀਂ?
ਸਿਰਫ ਖਾਂਸੀ ਅਤੇ ਬੁਖਾਰ ਹੀ ਨਹੀਂ ਸਗੋਂ ਇਹ ਵੀ ਹਨ 'ਕੋਰੋਨਾ' ਦੇ ਲੱਛਣ
NEXT STORY