ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਕਈ ਕਰਮੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਕਾਰਨ ਸੁਪਰੀਮ ਕੋਰਟ ਦੀਆਂ ਬੈਂਚਾਂ ਸਵੇਰੇ ਆਪਣੇ ਤੈਅ ਸਮੇਂ ਤੋਂ ਇਕ ਘੰਟੇ ਦੀ ਦੇਰੀ ਨਾਲ ਸੁਣਵਾਈ ਲਈ ਬੈਠਣਗੀਆਂ। ਸੂਤਰਾਂ ਨੇ ਸੁਪਰੀਮ ਕੋਰਟ ਦੇ 50 ਫੀਸਦੀ ਤੋਂ ਵੱਧ ਕਰਮੀ ਕੋਰੋਨਾ ਨਾਲ ਪੀੜਤ ਹਨ। ਇਸ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੇ ਘਰਾਂ ਤੋਂ ਮਾਮਲਿਆਂ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ: ਪਹਿਲੀ ਵਾਰ ਕੇਸ 1.50 ਲੱਖ ਦੇ ਪਾਰ, 24 ਘੰਟਿਆਂ ’ਚ 839 ਮੌਤਾਂ
ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਇਸ ਦੌਰਾਨ ਸਰਵਉੱਚ ਅਦਾਲਤ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਸਾਰੇ ਬੈਂਚ ਆਪਣੇ ਤੈਅ ਸਮੇਂ ਤੋਂ ਇਕ ਘੰਟੇ ਦੀ ਦੇਰੀ ਨਾਲ ਬੈਠਣਗੀਆਂ। ਨੋਟਿਸ ਅਨੁਸਾਰ ਜੋ ਬੈਂਚ 10.30 ਵਜੇ ਬੈਠਦੀ ਹੈ, ਉਹ 11.30 ਵਜੇ ਅਤੇ ਜੋ ਬੈਂਚ 11 ਵਜੇ ਬੈਠਦੀ ਹੈ, ਉਹ ਦੁਪਹਿਰ 12 ਵਜੇ ਬੈਠੇਗੀ। ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 168912 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਦੌਰਾਨ 904 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹਰ ਰੋਜ਼ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੋਵਿਡ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ 'ਚ ਦੇਖਣ ਨੂੰ ਮਿਲੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’
ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
6 ਸਾਲਾ ਬੱਚੀ ਦੀ ਨੇਕ ਪਹਿਲ; ਜਨਮ ਦਿਨ ’ਤੇ ਤੋਹਫ਼ੇ ਨਹੀਂ, ਖ਼ੂਨ ਦਾਨ ਕਰਨ ਦੀ ਅਪੀਲ
NEXT STORY