ਲਖਨਊ- ਯੂ. ਪੀ. ਦੀ ਰਾਜਧਾਨੀ ਲਖਨਊ ਦੇ ਬੀ. ਆਰ. ਡੀ. ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਔਰਤ ਦੀ ਜਾਨ ਵੀ ਜਾ ਸਕਦੀ ਸੀ। ਇਥੇ ਇਕ ਡਾਕਟਰ ਨੇ ਔਰਤ ਦੇ ਆਪ੍ਰੇਸ਼ਨ ਦੌਰਾਨ ਰੂੰ ਅਤੇ ਪੱਟੀ ਢਿੱਡ ਵਿਚ ਹੀ ਛੱਡ ਦਿੱਤੀ। ਹੁਣ ਇਹ ਮਾਮਲਾ ਡਿਪਟੀ ਸੀ. ਐੱਮ. ਬ੍ਰਜੇਸ਼ ਪਾਠਕ ਤੱਕ ਪਹੁੰਚਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਸੀ. ਐੱਮ. ਨੇ ਮਾਮਲਾ ਸੀ. ਐੱਮ. ਓ. ਦਫਤਰ ਨੂੰ ਸੌਂਪ ਦਿੱਤਾ ਹੈ।
ਦਰਅਸਲ, ਸੀਤਾਪੁਰ ਦੇ ਮੱਛਰੇਹਟਾ ਨਿਵਾਸੀ ਵਿਜੇ ਕੁਮਾਰ ਦੀਕਸ਼ਿਤ ਦੀ ਪਤਨੀ ਸੁਮਨ (42) ਨੇ ਜੁਲਾਈ ਵਿਚ ਆਪਣੇ ਗਾਲ ਬਲੈਡਰ ਵਿਚ ਪੱਥਰੀ ਦੇ ਆਪ੍ਰੇਸ਼ਨ ਲਈ ਸਰਜਨ ਮੋ. ਜੁਬੈਰ ਸਿੱਦੀਕੀ ਨਾਲ ਸੰਪਰਕ ਕੀਤਾ ਸੀ। ਬੀ. ਆਰ. ਡੀ. ਮਹਾਨਗਰ ਸੰਯੁਕਤ ਹਸਪਤਾਲ ਦੇ ਸਰਜਨ ਮੁ. ਜ਼ੁਬੈਰ ਸਿੱਦੀਕੀ ਨੇ ਸੁਮਨ ਨੂੰ ਦਾਖਲ ਕਰ ਕੇ ਇਕ ਅਗਸਤ ਨੂੰ ਉਸ ਦਾ ਆਪ੍ਰੇਸ਼ਨ ਕਰ ਿਦੱਤਾ।
ਇਸ ਦੌਰਾਨ ਡਾਕਟਰ ਨੇ ਢਿੱਡ ਵਿਚ ਰੂੰ-ਪੱਟੀ ਛੱਡ ਦਿੱਤੀ ਅਤੇ ਟਾਂਕੇ ਲਗਾ ਦਿੱਤੇ। ਆਪ੍ਰੇਸ਼ਨ ਦੇ ਕੁਝ ਦਿਨ ਬਾਅਦ ਔਰਤ ਨੂੰ ਦਰਦ ਮਹਿਸੂਸ ਹੋਇਆ, ਜਿਸ ਦੀ ਸ਼ਿਕਾਇਤ ਉਸ ਨੇ ਡਾਕਟਰ ਨੂੰ ਕੀਤੀ ਤਾਂ ਉਸ ਨੇ ਦਵਾਈ ਦੇ ਿਦੱਤੀ। ਦਵਾਈ ਨਾਲ ਰਾਹਤ ਨਾ ਮਿਲਣ ’ਤੇ ਔਰਤ ਨੇ ਨਿੱਜੀ ਹਸਪਤਾਲ ’ਚੋਂ ਸੀਟੀ ਸਕੈਨ ਕਰਵਾਈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਔਰਤ ਹੈਰਾਨ ਰਹਿ ਗਈ। ਸੀਟੀ ਸਕੈਨ ਵਿਚ ਔਰਤ ਦੇ ਢਿੱਡ ਵਿਚ ਰੂੰ ਤੇ ਪੱਟੀ ਛੁੱਟਣ ਦਾ ਪਤਾ ਲੱਗਾ।
ਇਸ ਤੋਂ ਬਾਅਦ ਸੁਮਨ ਨੂੰ ਲਖਨਊ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਦੁਬਾਰਾ ਆਪ੍ਰੇਸ਼ਨ ਕਰ ਕੇ ਰੂੰ ਅਤੇ ਪੱਟੀ ਨੂੰ ਬਾਹਰ ਕੱਢਿਆ ਗਿਆ। ਵਿਜੇ ਨੇ ਦੱਸਿਆ ਕਿ ਦਵਾਈਆਂ ਅਤੇ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਦੌਰਾਨ ਉਸ ਦੇ ਲੱਗਭਗ 25 ਹਜ਼ਾਰ ਰੁਪਏ ਖਰਚ ਹੋ ਗਏ।
ਬਿਹਾਰ ਨੂੰ ਮਿਲੇ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ
NEXT STORY