ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ 3600 ਕਰੋੜ ਰੁਪਏ ਦੇ ਵੀ.ਵੀ.ਆਈ.ਪੀ. ਘਪਲੇ ਨਾਲ ਜੁੜੇ ਧਨ ਸੋਧ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਗ੍ਰਿਫਤਾਰ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਦੀ ਹਿਰਾਸਤ ਦੀ ਮਿਆਦ ਤਿੰਨ ਦਿਨ ਵਧਾ ਦਿੱਤੀ। ਜੱਜ ਅਰਵਿੰਦ ਕੁਮਾਰ ਨੇ ਏਜੰਸੀ ਨੂੰ ਗੁਪਤਾ ਤੋਂ ਤਿੰਨ ਦਿਨ ਹੋਰ ਪੁੱਛ-ਗਿੱਛ ਕਰਨ ਦੀ ਮਨਜ਼ੂਰੀ ਦਿੱਤੀ। ਇਸ ਤੋਂ ਪਹਿਲਾਂ ਈ.ਡੀ. ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਗੁਪਤਾ ਦਾ ਸਾਹਮਣਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਤੀਜੇ ਰਤੁਲ ਪੁਰੀ ਨਾਲ ਕਰਵਾਇਆ ਜਾਣਾ ਹੈ, ਜਿਸ ਨੂੰ ਬੁੱਧਵਾਰ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ।
ਗੁਪਤਾ ਨੂੰ ਏਜੰਸੀ ਨੇ ਧਨ ਸੋਧ ਰੋਕਥਾਮ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਗੁਪਤਾ ਦੀ ਭੂਮਿਕਾ ਇਸ ਮਾਮਲੇ 'ਚ ਸਰਕਾਰੀ ਗਵਾਹ ਬਣੇ ਰਾਜੀਵ ਸਕਸੈਨਾ ਦੇ ਖੁਲਾਸਿਆਂ ਦੇ ਆਧਾਰ 'ਤੇ ਸਾਹਮਣੇ ਆਈ ਹੈ। ਸਕਸੈਨਾ ਨੂੰ ਯੂ.ਏ.ਈ. ਤੋਂ ਇੱਥੇ ਲਿਆਂਦਾ ਗਿਆ ਸੀ ਅਤੇ ਏਜੰਸੀ ਨੇ ਇੱਥੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ੱਕ ਹੈ ਕਿ ਗੁਪਤਾ ਕੋਲ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰਾਂ ਦੀ ਖਰੀਦ ਦੀਆਂ ਕੁਝ ਭੁਗਤਾਨ ਜਾਣਕਾਰੀਆਂ ਹਨ ਅਤੇ ਇਸ ਸੰਬੰਧ 'ਚ ਪਤਾ ਲਗਾਇਆ ਜਾਵੇਗਾ।
ਕਾਂਗਰਸ ਦੇ ਸਹਿਯੋਗੀ ਦਲ ਦੇ ਨੇਤਾ ਨੇ ਸਮਰਿਤੀ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ
NEXT STORY