ਨਵੀਂ ਦਿੱਲੀ, (ਵਾਰਤਾ)— ਕੈਨੇਡਾ 'ਚ ਦੋ ਭਾਰਤੀ ਮ੍ਰਿਤਕ ਦੇਹਾਂ ਫਸਣ 'ਤੇ ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਨਾਰਾਜ਼ਗੀ ਜਤਾਈ ਹੈ। ਪਿਛਲੇ ਦਿਨੀਂ ਕੈਨੇਡਾ 'ਚ ਇਕ ਭਾਰਤੀ ਇੰਜੀਨੀਅਰ ਅਤੇ ਉਸ ਦੇ ਪੁੱਤ ਦੀ ਸਵੀਮਿੰਗ ਪੂਲ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ ਮੀਡੀਆ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਪੈਸਿਆਂ ਦੀ ਕਮੀ ਕਾਰਨ ਮ੍ਰਿਤਕ ਦੇਹਾਂ ਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ।
ਵਿਦੇਸ਼ ਮੰਤਰੀ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਨੂੰ ਦੇਖਿਆ ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ, ''ਵਿਕਾਸ ਮੈਨੂੰ ਇਹ ਪੜ੍ਹ ਕੇ ਖੁਸ਼ੀ ਨਹੀਂ ਹੋਈ।ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਭੇਜਣ ਦੇ ਮਾਮਲੇ 'ਚ ਪੈਸਿਆਂ ਦੀ ਉਡੀਕ ਨਹੀਂ ਕਰਨੀ ਚਾਹੀਦੀ। ਕ੍ਰਿਪਾ ਕਰਕੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾਵੇ।''
ਰਿਪੋਰਟਾਂ ਮੁਤਾਬਕ, ਸਵੀਮਿੰਗ ਪੂਲ 'ਚ ਡੁੱਬਣ ਕਾਰਨ ਜਿਸ ਭਾਰਤੀ ਇੰਜੀਨੀਅਰ ਦੀ ਮੌਤ ਹੋਈ ਉਸ ਦਾ ਨਾਮ ਰਾਮ ਨਿਵਾਸ ਮਿਸ਼ਰਾ (38) ਸੀ ਤੇ ਉਹ ਯੂ. ਪੀ. ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਆਰਵ (10) ਦੀ ਵੀ ਮੌਤ ਹੋ ਗਈ ਸੀ, ਜਦੋਂ ਕਿ ਵੱਡੇ ਬੇਟੇ ਸ਼੍ਰੇਆਂਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਫਟਵੇਅਰ ਇੰਜੀਨੀਅਰ ਆਪਣੇ ਦੋਵੇਂ ਬੇਟਿਆਂ ਨਾਲ ਅਪਰਾਟਮੈਂਟ ਦੇ ਸਵੀਮਿੰਗ ਪੂਲ 'ਚ ਨਹਾਉਣ ਲਈ ਗਏ ਸਨ। ਅਚਾਨਕ ਉਨ੍ਹਾਂ ਦਾ ਛੋਟਾ ਪੁੱਤ ਡੁੱਬਣ ਲੱਗਾ। ਉਸ ਨੂੰ ਬਚਾਉਣ ਦੇ ਚੱਕਰ 'ਚ ਰਾਮ ਨਿਵਾਸ ਦੀ ਵੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਤਿੰਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਪਿਓ-ਪੁੱਤ ਨੂੰ ਮ੍ਰਿਤਕ ਐਲਾਨਿਆ ਗਿਆ।
ਲਾਲੂ ਦਾ ਜ਼ਿਕਰ ਕਰ ਕੇ ਪੀ. ਐੱਮ. 'ਤੇ ਵਰ੍ਹੇ ਰਾਹੁਲ
NEXT STORY