ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਟਵਿਟਰ ਰਾਹੀਂ ਲੋਕ ਆਪਣੇ ਵੀਜ਼ਾ ਸਬੰਧੀ ਅਤੇ ਹੋਰ ਪਰੇਸ਼ਾਨੀਆਂ ਵੀ ਉਨ੍ਹਾਂ ਦੇ ਸਾਹਮਣੇ ਰੱਖਦੇ ਹਨ ਅਤੇ ਉਹ ਕਦੀ ਵੀ ਕਿਸੇ ਨੂੰ ਨਿਰਾਸ਼ ਵੀ ਨਹੀਂ ਕਰਦੀ, ਜਦਕਿ ਸੋਮਵਾਰ ਨੂੰ ਜਦੋਂ ਇਕ ਵਿਅਕਤੀ ਨੇ ਸੁਸ਼ਮਾ ਸਵਰਾਜ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਵੀ ਉਸ ਦੇ ਹੀ ਅੰਦਾਜ਼ 'ਚ ਰਿਪਲਾਈ ਕੀਤਾ।
ਵੀਜ਼ਾਮਾਲਾ ਨਾਂ ਦੇ ਇਕ ਟਵਿਟਰ ਹੈਂਡਲ ਤੋਂ ਇਕ ਵਿਅਕਤੀ ਨੇ ਟਵੀਟ ਕਰਕੇ ਕਿਹਾ ਕਿ ਮੈਡਮ ਤੁਸੀਂ ਵੀਜ਼ਾਮਾਤਾ ਤੋਂ ਸਿਟੀਜ਼ਨਸ਼ਿਪ ਮਾਤਾ ਕਦੋਂ ਬਣੋਗੇ? ਮੇਰਾ ਮਤਲਬ ਹੈ ਕਿ ਪਾਕਿਸਤਾਨ ਤੋਂ ਆਏ ਹਿੰਦੂ ਅਤੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਕਦੋਂ ਦੇਣਾ ਸ਼ੁਰੂ ਕਰੋਗੇ? ਇਸ ਸਵਾਲ ਦਾ ਸੁਸ਼ਮਾ ਸਵਰਾਜ ਨੇ ਵੀ ਅਲੱਗ ਅੰਦਾਜ਼ 'ਚ ਜਵਾਬ ਦਿੰਦੇ ਹੋਏ ਕਿਹਾ ਕਿ ਪਿਆਰੇ ਪੁੱਤਰ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ ਨਾਗਰਿਕਤਾ ਦੇ ਮਾਮਲੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੇ ਹਨ, ਵਿਦੇਸ਼ ਮੰਤਰਾਲੇ ਦੇ ਅੰਤਰਗਤ ਨਹੀਂ। ਇਸ ਨਾਲ ਹੀ ਸੁਸ਼ਮਾ ਨੇ ਉਸ ਯੂਜ਼ਰ ਨੂੰ ਆਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਥੋੜੀ ਹੀ ਦੇਰ 'ਚ ਵੀਜ਼ਾਮਾਤਾ ਨਾਂ ਦੇ ਇਸ ਟਵਿਟਰ ਯੂਜ਼ਰ ਨੇ ਆਪਣੇ ਟਵਿਟਰ ਹੈਂਡਲ ਦਾ ਨਾਂ ਵੀਜ਼ਾਮਾਤਾ ਤੋਂ ਬਦਲ ਕੇ ਸੁਸ਼ਮਾ ਸਵਰਾਜ ਫੈਨ ਕਲੱਬ ਕਰ ਲਿਆ ਅਤੇ ਤਸਵੀਰ ਵੀ ਸੁਸ਼ਮਾ ਸਵਰਾਜ ਦੀ ਲਾ ਲਈ।
ਦਿੱਲੀ-ਐੱਨ. ਸੀ. ਆਰ. ਨੂੰ ਹਿਲਾਉਣ ਦੀ ਸੀ ਸਾਜ਼ਿਸ਼, ਹਥਿਆਰਾਂ ਸਣੇ 5 ਗ੍ਰਿਫਤਾਰ
NEXT STORY