ਨੈਸ਼ਨਲ ਡੈਸਕ- ਜੰਮੂ ਦੇ ਕਠੂਆ ਜ਼ਿਲੇ ਦੇ ਹੀਰਾਨਗਰ ਸੈਕਟਰ ’ਚ ਇਕ ਕਬੂਤਰ ਦੇ ਪੰਜਿਆਂ ’ਚ ਸ਼ੱਕੀ ਲੜੀ ਨੰਬਰ ਵਾਲੀ ਪਲਾਸਟਿਕ ਦੀ ਰਿੰਗ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਬੂਤਰ ਦੇ ਦੋਹਾਂ ਪੈਰਾਂ ’ਚ ਪਲਾਸਟਿਕ ਦੀ ਰਿੰਗ ਲੱਗੀ ਹੋਈ ਸੀ, ਜਿਨ੍ਹਾਂ ’ਤੇ ਅਲੱਗ-ਅਲੱਗ ਨੰਬਰ ਅੰਕਿਤ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਵਿਅਕਤੀ ਨੇ ਬਿਨਾਂ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਵਰਤੇ ਕਬੂਤਰ ਨੂੰ ਪੁਲਸ ਥਾਣਾ ਹੀਰਾਨਗਰ ਨੂੰ ਸੌਂਪ ਦਿੱਤਾ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕੱਟਲ ਗੁਜਰਾਂ ’ਚ ਇਕ ਘਰ ’ਚੋਂ ਕਬੂਤਰ ਮਿਲਿਆ। ਕਬੂਤਰ ਨੂੰ ਦੇਖਣ ’ਤੇ ਉਸ ਦੇ ਦੋਹਾਂ ਪੰਜਿਆਂ ’ਚ ਪਲਾਸਟਿਕ ਦੀ ਰਿੰਗ ਪਈ ਦਿਖਾਈ ਦਿੱਤੀ। ਇਨ੍ਹਾਂ ਰਿੰਗਾਂ ’ਤੇ ਅੰਕ ਅਤੇ ਨੰਬਰ ਦਰਜ ਹੋਣ ਕਾਰਨ ਲੋਕਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੱਸਿਆ ਗਿਆ ਕਿ ਕਬੂਤਰ ਦੇ ਇਕ ਪੈਰ ’ਚ ਲੱਗੀ ਪਲਾਸਟਿਕ ਰਿੰਗ ’ਤੇ 03144729200 ਨੰਬਰ ਅੰਕਿਤ ਸੀ, ਜਦਕਿ ਦੂਜੇ ਪੈਰ ਦੀ ਰਿੰਗ ’ਤੇ 23 ਲਿਖਿਆ ਹੋਇਆ ਸੀ।
ਰਿੰਗ ’ਤੇ ਅੰਕਿਤ ਨੰਬਰਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਸਥਾਨਕ ਵਿਅਕਤੀ ਨੇ ਕਬੂਤਰ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਪੁਲਸ ਹਵਾਲੇ ਕਰਨਾ ਉਚਿਤ ਸਮਝਿਆ। ਇਸ ਤੋਂ ਬਾਅਦ ਰਾਤ ਲੱਗਭਗ 8:45 ਵਜੇ ਕਬੂਤਰ ਨੂੰ ਪੁਲਸ ਥਾਣਾ ਹੀਰਾਨਗਰ ਹਵਾਲੇ ਕਰ ਦਿੱਤਾ ਗਿਆ।
ਆਫ਼ ਦਿ ਰਿਕਾਰਡ: ਰਾਜਗ ਸ਼ਾਸਿਤ ਨਾਰਥ ਈਸਟ ਦੇ 5 ਸੂਬਿਆਂ ਨੇ ਯੂ. ਸੀ. ਸੀ. ਦਾ ਵਿਰੋਧ ਕੀਤਾ
NEXT STORY