ਨੈਸ਼ਨਲ ਡੈਸਕ : ਜੰਮੂ ਦੇ ਪਾਸ ਅਖਨੂਰ ਸੈਕਟਰ 'ਚ ਕੰਟਰੋਲ ਰੇਖਾ (ਐਲਓਸੀ) ਨੇੜੇ ਸਥਿਤ ਇਕ ਪਿੰਡ ਤੋਂ ਸ਼ਨੀਵਾਰ ਨੂੰ ਇਕ ਸ਼ੱਕੀ ਕਬੂਤਰ ਫੜਿਆ ਗਿਆ। ਜਾਣਕਾਰੀ ਅਨੁਸਾਰ ਹਲਕੇ ਭੂਰੇ ਕਬੂਤਰ ਨੂੰ ਅੱਜ ਸਵੇਰੇ ਖਰਾਹ ਪਿੰਡ ਦੇ 13 ਸਾਲਾ ਲੜਕੇ ਆਰੀਅਨ ਨੇ ਫੜਿਆ।
ਇਸਦੇ ਹਰੇਕ ਖੰਭ 'ਤੇ ਦੋ ਕਾਲੀਆਂ ਧਾਰੀਆਂ ਹਨ ਅਤੇ ਇਸਦੇ ਪੈਰਾਂ 'ਤੇ ਲਾਲ ਅਤੇ ਪੀਲੇ ਰੰਗ ਦੇ ਛੱਲੇ ਹਨ, ਜਿਨ੍ਹਾਂ 'ਤੇ "ਰਹਿਮਤ ਸਰਕਾਰ" ਅਤੇ "ਰਿਜ਼ਵਾਨ 2025" ਲਿਖਿਆ ਹੈ, ਜਿਸ ਤੋਂ ਬਾਅਦ ਕੁਝ ਨੰਬਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਬੂਤਰ ਦੇ ਖੰਭਾਂ 'ਤੇ ਮੋਹਰ ਵੀ ਲੱਗੀ ਹੋਈ ਮਿਲੀ ਹੈ ਅਤੇ ਇਸਨੂੰ ਜਾਂਚ ਲਈ ਪੱਲਾਂਵਾਲਾ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮੰਚ 'ਤੇ ਚੜ੍ਹਦੇ ਸਮੇਂ ਮੂਧੇ-ਮੂੰਹ ਡਿੱਗੇ ਬ੍ਰਿਜਭੂਸ਼ਣ ਸ਼ਰਨ ਸਿੰਘ, ਵੀਡੀਓ ਹੋਈ ਵਾਇਰਲ
NEXT STORY