ਨਵੀਂ ਦਿੱਲੀ : ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ ਸਵੀਮਿੰਗ ਪੂਲ ਅਤੇ ਸਿਨੇਮਾ ਹਾਲ ਖੋਲ੍ਹਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਥਿਤ ਸਵੀਮਿੰਗ ਪੂਲ, ਯੋਗ ਸੰਸਥਾਨ, ਸਿਨੇਮਾ ਹਾਲ, ਮਲਟੀਪਲੈਕਸ ਅਤੇ ਇੰਡੋਰ ਸਪੋਰਟਸ ਦੇ ਸੰਸਥਾਨ 5 ਨਵੰਬਰ ਤੋਂ ਮੁੜ ਖੁੱਲ੍ਹਣਗੇ। ਸਰਕਾਰ ਵਲੋਂ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਥਾਵਾਂ 'ਤੇ ਜਾਣ ਲਈ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲ (ਸੋਸ਼ਲ ਡਿਸਟੈਂਸਿੰਗ ਰੱਖਣਾ, ਮਾਸਕ ਲਗਾਉਣਾ ਜ਼ਰੂਰੀ ਹੈ) ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਦੱਸ ਦਈਏ ਕਿ ਮਾਰਚ 'ਚ ਸਿਨੇਮਾ ਹਾਲ ਅਤੇ ਸਵੀਮਿੰਗ ਪੂਲ ਸਕੂਲ ਸਹਿਤ ਤਮਾਮ ਸੰਸਥਾਨਾਂ ਨੂੰ ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੇ ਚੱਲਦੇ ਬੰਦ ਕਰ ਦਿੱਤਾ ਸੀ।
ਅਕਤੂਬਰ 'ਚ ਖੁੱਲ੍ਹ ਚੁੱਕੇ ਸਨ ਹੋਟਲ ਅਤੇ ਬਾਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ 'ਚ ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਹੋਟਲ, ਰੈਸਟੋਰੈਂਟ ਅਤੇ ਬਾਰ ਖੋਲ੍ਹੇ ਜਾਣ ਦੇ ਆਦੇਸ਼ ਦਿੱਤੇ ਸਨ। ਸੂਬੇ 'ਚ 5 ਅਕਤੂਬਰ ਤੋਂ ਹੋਟਲ, ਰੇਸਤਰਾਂ ਅਤੇ ਬਾਰ ਖੋਲ੍ਹੇ ਜਾਣ ਦੇ ਨਾਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਸ ਦਿਸ਼ਾ-ਨਿਰਦੇਸ਼ 'ਚ ਇਨ੍ਹਾਂ ਥਾਵਾਂ 'ਤੇ ਲੋਕਾਂ ਦੇ ਆਉਣ ਦੀ ਸਮਰੱਥਾ 50 ਫ਼ੀਸਦੀ ਹੋਣ ਨੂੰ ਕਿਹਾ ਗਿਆ ਸੀ। ਸਿਨੇਮਾ ਹਾਲ, ਸਵੀਮਿੰਗ ਪੂਲ, ਇੰਡੋਰ ਸਪੋਰਟਸ ਗੇਮਜ਼, ਮਲਟੀਪਲੈਕਸ, ਡਰਾਮਾ ਥੀਏਟਰ ਅਤੇ ਯੋਗ ਸੰਸਥਾਨਾਂ 'ਚ ਵੀ ਕੇਂਦਰ ਦੀਆਂ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਣਾ ਹੋਵੇਗਾ।
ਐਂਟੀਵਾਇਰਸ ਫੂਡ ਸਟਾਲ ਦੀ ਤਸਵੀਰ ਹੋ ਰਹੀ ਵਾਇਰਲ, ਜਾਣੋਂ ਖਾਸੀਅਤ
NEXT STORY