ਮੁੰਬਈ — ਸਵਿੱਸ ਬੈਂਕ 'ਚ ਜਮ੍ਹਾ ਸ਼ੱਕੀ ਕਾਲੇ ਧਨ ਦੇ ਖਿਲਾਫ ਭਾਰਤ ਦੀ ਲੜਾਈ ਮੁੰਬਈ ਦੇ ਅੰਧੇਰੀ ਇਲਾਕੇ ਦੀਆਂ ਤੰਗ ਗਲੀਆਂ ਤੱਕ ਪਹੁੰਚ ਗਈ ਹੈ। ਇਥੋਂ ਦੀ ਇਕ ਗੁੰਮਨਾਮ ਕੰਪਨੀ ਮੋਟੇਕ ਸਾਫਟਵੇਅਰ ਪ੍ਰਾਇਵੇਟ ਲਿਮਟਿਡ 'ਤੇ ਕਈ ਵਿਦੇਸ਼ੀ ਇਕਾਈਆਂ ਦੇ ਜ਼ਰੀਏ ਸਵਿੱਟਜ਼ਰਲੈਂਡ 'ਚ ਲੱਖਾਂ ਡਾਲਰ ਜਮ੍ਹਾਂ ਕਰਵਾਉਣ ਦਾ ਦੋਸ਼ ਹੈ। ਕੰਪਨੀ ਦੀ ਸਥਾਪਨਾ ਕਰੀਬ 20 ਸਾਲ ਪਹਿਲਾਂ ਹੋਈ ਸੀ।
ਸਵਿੱਸ ਸਰਕਾਰ ਕੋਲੋਂ ਮੰਗੀ ਸਹਾਇਤਾ
ਭਾਰਤੀ ਟੈਕਸ ਅਧਿਕਾਰੀਆਂ ਨੇ ਇਸ ਕੰਪਨੀ ਦੇ ਖਿਲਾਫ ਜਾਂਚ ਕਰਨ ਲਈ ਸਵਿੱਸ ਸਰਕਾਰ ਕੋਲੋਂ ਸਹਾਇਤਾ ਮੰਗੀ ਹੈ। ਜਿਸ ਤੋਂ ਬਾਅਦ ਸਵਿੱਟਜ਼ਰਲੈਂਡ ਦੇ ਫੈਡਰਲ ਟੈਕਸ ਪ੍ਰਸ਼ਾਸਨ(ਐਫ.ਟੀ.ਏ.) ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਸੁਣਾਉਣ ਲਈ ਇਕ ਵਿਅਕਤੀ ਨਾਮਜ਼ਦ ਕਰਨ ਲਈ ਕਿਹਾ ਹੈ। ਬਰਨ ਨੇ 24 ਸੰਤਬਰ ਨੂੰ ਸਵਿੱਟਜ਼ਰਲੈਂਡ ਦੇ ਫੈਡਰਲ ਰਾਜ ਪੱਤਰ 'ਚ ਪ੍ਰਕਾਸ਼ਿਤ ਨੋਟਿਸ 'ਚ ਮੋਟੇਕ ਸਾਫਟਵੇਅਰ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇਕ ਵਿਅਕਤੀ ਨਾਮਜ਼ਦ ਕਰਨ ਲਈ ਕਿਹਾ ਹੈ। ਇਸ ਵਿਅਕਤੀ ਦੀ ਜਾਣਕਾਰੀ 10 ਦਿਨਾਂ ਦੇ ਅੰਦਰ ਦੇਣੀ ਹੋਵੇਗੀ। ਇਹ ਵਿਅਕਤੀ ਭਾਰਤੀ ਟੈਕਸ ਅਧਿਕਾਰੀਆਂ ਦੇ ਨਾਲ ਕੰਪਨੀ ਦੀ ਜਾਣਕਾਰੀ ਸਾਂਝੀ ਕਰਨ ਦੇ ਖਿਲਾਫ ਅਪੀਲ ਕਰ ਸਕੇਗਾ। ਜਨਤਕ ਤੌਰ 'ਤੇ ਮੌਜੂਦ ਅਧਿਕਾਰਕ ਦਸਤਾਵੇਜ਼ਾਂ 'ਚ ਇਸ ਕੰਪਨੀ ਦੀ ਮਾਲਕੀ ਅਤੇ ਕਾਰੋਬਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਕੰਪਨੀ ਦਾ ਨਾਮ ਲੀਕ ਹੋਈ 'ਐਚ.ਐਸ.ਬੀ.ਸੀ. ਸੂਚੀ' 'ਚ ਸਭ ਤੋਂ ਵੱਡੇ ਭਾਰਤੀ ਖਾਤਾਧਾਰਕ ਦੇ ਰੂਪ 'ਚ ਦਰਜ ਹੈ। ਜਿਸਦੇ 50 ਕਰੋੜ ਡਾਲਰ ਐਚ.ਐਸ.ਬੀ.ਸੀ. ਦੀ ਜਿਨੇਵਾ ਸ਼ਾਖਾ 'ਚ ਜਮ੍ਹਾ ਹੈ।
ਫੋਨ ਨੰਬਰ ਅਤੇ ਈ-ਮੇਲ ਨਹੀਂ ਕਰ ਰਹੇ ਕੰਮ
ਦੱਸਣਯੋਗ ਹੈ ਕਿ ਕੌਮਾਂਤਰੀ ਸਲਾਹਕਾਰ ਕੰਪਨੀ ਹੋਣ ਦਾ ਦਾਅਵਾ ਕਰਨ ਵਾਲੀ ਮੋਟੇਕ ਦਾ ਜਿਹੜਾ ਵੈਬਸਾਈਟ ਪਤਾ ਦਿੱਤਾ ਗਿਆ ਹੈ ਉਸ ਨੂੰ ਖੋਲ੍ਹਣ 'ਤੇ ਕੰਪਨੀ 'ਚ ਨੌਕਰੀਆਂ ਦੇ ਮੌਕੇ ਨਾਲ ਸੰਬੰਧਿਤ ਪੇਜ਼ ਦਿਖਦਾ ਹੈ। ਇਸ 'ਚ ਦਰਜ ਫੋਨ ਨੰਬਰ ਅਤੇ ਈ-ਮੇਲ ਫਿਲਹਾਲ ਕੰਮ ਨਹੀਂ ਕਰ ਰਹੇ ਹਨ। ਕੰਪਨੀ ਰਜਿਸਟਰਾਰ ਦੇ ਮੁਤਾਬਕ ਮੋਟੇਕ ਨੂੰ ਆਕਟਿਵ ਦਰਸਾਇਆ ਗਿਆ ਹੈ, ਜਿਸਦੀ ਪੂੰਜੀ 5 ਕਰੋੜ ਰੁਪਏ ਹੈ। ਇਸ ਦੇ ਮੁਤਾਬਕ ਕੰਪਨੀ ਦੀ ਆਖਰੀ ਸਾਲਾਨਾ ਆਮ ਬੈਠਕ 30 ਦਸੰਬਰ 2011 ਨੂੰ ਹੋਈ ਸੀ। ਇਸ 'ਚ ਜਿਹੜਾ ਪਤਾ ਦਿੱਤਾ ਗਿਆ ਹੈ ਉਹ ਅੰਧੇਰੀ(ਪੂਰਬੀ) ਇਲਾਕੇ ਦੇ ਮੋਗਰਾ ਪਿੰਡ ਦੀ ਗਲੀ ਦਾ ਹੈ।
ਇਸ ਤਰ੍ਹਾਂ ਆਈ ਕੰਪਨੀ ਜਾਂਚ ਦੇ ਘੇਰੇ 'ਚ
ਇਹ ਕੰਪਨੀ ਜਾਂਚ ਦੇ ਘੇਰੇ 'ਚ ਉਸ ਸਮੇਂ ਆਈ ਜਦੋਂ ਐਚ.ਐਸ.ਬੀ.ਸੀ. ਸੂਚੀ 'ਚ ਭਾਰਤੀ ਨਾਮਾਂ ਦਾ ਬਿਓਰਾ ਭਾਰਤ ਅਤੇ ਫਰਾਂਸ ਸਰਕਾਰਾਂ ਵਿਚਕਾਰ ਦੁਵੱਲੇ ਸਮਝੌਤੇ ਦੇ ਬਾਅਦ ਭਾਰਤ ਪਹੁੰਚਿਆ। ਉਸ ਦੇ ਬਾਅਦ ਭਾਰਤੀ ਅਧਿਕਾਰੀਆਂ ਨੇ ਸਵਿੱਟਜ਼ਰਲੈਂਡ ਕੋਲੋਂ ਹੋਰ ਬਿਓਰਾ ਮੰਗਿਆ ਅਤੇ ਹੁਣ ਇਹ ਦੋਵਾਂ ਦੇਸ਼ਾਂ ਵਿਚਕਾਰ ਸੂਚਨਾ ਸਾਂਝੀ ਕਰਨ ਦੇ ਆਖਰੀ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਦਾ ਇਕ ਨੋਟਿਸ 24 ਸਤੰਬਰ ਨੂੰ ਮੋਨਾਕੋ ਰਜਿਸਟਰਡ ਇਨਫਰਾਸਟਰੱਕਚਰ ਕੰਪਨੀ ਲਿਮਟਿਡ ਨੂੰ ਜਾਰੀ ਕੀਤਾ ਗਿਆ। ਇਹ ਵੀ ਮੋਟੇਕ ਸਾਫਟਵੇਅਰ ਨਾਲ ਜੁੜੀ ਹੋਈ ਹੈ। ਆਮਦਨ ਟੈਕਸ ਵਿਭਾਗ ਅਤੇ ਹੋਰ ਏਜੰਸੀਆਂ ਨੇ ਐਚ.ਐਸ.ਬੀ.ਸੀ. ਸੂਚੀ 'ਚ ਸ਼ਾਮਲ ਕਈ ਇਕਾਈਆਂ ਦੇ ਖਿਲਾਫ ਕਾਰਵਾਈ ਕਰ ਲਈ ਹੈ। ਇਨ੍ਹਾਂ ਵਿਚੋਂ ਕਈਆਂ ਬਾਰੇ 'ਚ ਉਨ੍ਹਾਂ ਨੂੰ ਸਵਿੱਸ ਪ੍ਰਸ਼ਾਸਨ ਕੋਲੋਂ ਬਿਓਰਾ ਵੀ ਮਿਲਿਆ ਹੈ।
ਰੰਜੀਤ ਕਤਲ ਮਾਮਲੇ 'ਚ ਡੇਰਾ ਮੁਖੀ VC ਰਾਹੀਂ ਪੇਸ਼, ਗਵਾਹੀ ਨੂੰ ਮਿਲੀ ਮਨਜ਼ੂਰੀ
NEXT STORY