ਬਰਨ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਜਾ ਰਹੇ ਏਅਰ ਇੰਡੀਆ ਵਨ ਜਹਾਜ਼ ਵਿਚ ਐਤਵਾਰ ਨੂੰ ਜ਼ਿਊਰਿਖ (ਸਵਿਟਜ਼ਰਲੈਂਡ) ਵਿਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਜਹਾਜ਼ ਸਵਿਟਜ਼ਰਲੈਂਡ ਦੇ ਜ਼ਿਊਰਿਖ ਹਵਾਈ ਅੱਡੇ ਤੋਂ 3 ਘੰਟੇ ਦੀ ਦੇਰੀ ਨਾਲ ਉੱਡਿਆ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਵਨ ਜਹਾਜ਼ ਦੇ ਪਿਛਲੇ ਵਿੰਗ ਵਿਚ ਖਰਾਬੀ ਆ ਗਈ ਸੀ। ਇਸ ਜਹਾਜ਼ ਨੇ ਜ਼ਿਊਰਿਖ ਤੋਂ ਸਲੋਵੇਨੀਆ ਦੀ ਉਡਾਣ ਭਰਨੀ ਸੀ। ਗੌਰਤਲਬ ਹੈ ਕਿ ਰਾਸ਼ਟਰਪਤੀ ਕੋਵਿੰਦ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਦੇ ਦੌਰੇ 'ਤੇ ਹਨ।
SC ਨੇ ਫਾਰੂਕ ਦੀ ਨਜ਼ਰਬੰਦੀ ਤੇ ਕਸ਼ਮੀਰ ਦੇ ਹਾਲਾਤ 'ਤੇ ਕੇਂਦਰ ਤੋਂ ਮੰਗੀ ਰਿਪੋਰਟ
NEXT STORY