ਆਗਰਾ- ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਤਾਜ ਮਹਿਲ ਦਾ ਦੀਦਾਰ ਕਰਨ ਲਈ 12 ਅਕਤੂਬਰ ਨੂੰ ਆਗਰਾ ਪਹੁੰਚਣਗੇ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਮੁਤਾਕੀ ਐਤਵਾਰ ਸਵੇਰੇ 8 ਵਜੇ ਦਿੱਲੀ ਤੋਂ ਆਗਰਾ ਲਈ ਰਵਾਨਾ ਹੋਣਗੇ। ਯਮੁਨਾ ਐਕਸਪ੍ਰੈੱਸ ਵੇਅ ਤੋਂ ਹੋ ਕੇ ਗੱਡੀਆਂ ਦਾ ਕਾਫ਼ਲਾ ਆਗਰਾ ਪਹੁੰਚੇਗਾ। ਤੈਅ ਪ੍ਰੋਗਰਾਮ ਅਨੁਸਾਰ 11 ਵਜੇ ਤੱਕ ਤਾਜ ਮਹਿਲ ਦੇ ਪੂਰਬੀ ਗੇਟ ਰੋਡ 'ਤੇ ਸਥਿਤ ਸ਼ਿਲਪਗ੍ਰਾਮ ਪਹੁੰਚਣਗੇ। ਸ਼ਿਲਪਗ੍ਰਾਮ 'ਚ ਵਾਹਨਾਂ ਦੀ ਅਦਲਾ-ਬਦਲੀ ਹੋਵੇਗੀ ਯਾਨੀ ਕਿ ਉਹ ਜਿਹੜੇ ਵਾਹਨਾਂ 'ਤੇ ਆਉਣਗੇ, ਉਨ੍ਹਾਂ ਵਾਹਨਾਂ ਨੂੰ ਸ਼ਿਲਪਗ੍ਰਾਮ 'ਚ ਰੋਕ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਲੈਕਟ੍ਰਿਕ ਗੋਲਫ਼ ਕਾਰਟ ਰਾਹੀਂ ਤਾਜ ਮਹਿਲ ਦੇ ਗੇਟ ਤੱਕ ਪਹੁੰਚਣਗੇ।
ਤਾਜ ਮਹਿਲ ਕੰਪਲੈਕਸ 'ਚ ਕਰੀਬ ਇਕ ਘੰਟੇ ਰਹਿਣਗੇ। ਤਾਜ ਮਹਿਲ ਦੇ ਦੀਦਾਰ ਤੋਂ ਬਾਅਦ ਤਾਜ ਮਹਿਲ ਦੇ ਪੂਰਬੀ ਗੇਟ ਦੇ ਕੋਲ ਹੀ ਬਣੇ ਇਕ ਨਿੱਜੀ ਹੋਟਲ 'ਚ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਜਾਣਗੇ। ਕਰੀਬ ਡੇਢ ਵਜੇ ਆਗਰਾ ਤੋਂ ਗੱਡੀਆਂ ਦਾ ਕਾਫ਼ਲਾ ਯਮੁਨਾ ਐਕਸਪ੍ਰੈੱਸ ਵੇਅ ਤੋਂ ਹੁੰਦਾ ਹੋਇਆ ਦਿੱਲੀ ਰਵਾਨਾ ਹੋ ਜਾਵੇਗਾ। ਅਫ਼ਗਾਨ ਵਿਦੇਸ਼ ਮੰਤਰੀ ਦੇ ਆਗਮਨ ਨੂੰ ਲੈ ਕੇ ਪੁਲਸ ਅਤੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਦੱਸਿਆ ਜਾ ਰਿਹਾ ਕਿ ਅਫ਼ਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨਾਲ ਇਕ ਵਫ਼ਦ ਵੀ ਆਗਰਾ ਤਾਜ ਮਹਿਲ ਦੇਖਣ ਆਏਗਾ। ਅਫ਼ਗਾਨ ਵਿਦੇਸ਼ ਮੰਤਰੀ ਦੀ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਵਿਦੇਸ਼ ਮੰਤਰੀ ਦੇ ਪ੍ਰੋਟੋਕਾਲ ਦੇ ਮੁਤਾਬਕ ਪੂਰੀ ਸੁਰੱਖਿਆ ਵਿਵਸਥਾ ਰਹੇਗੀ, ਜਿਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤਾਜ ਮਹਿਲ ਵਿਜਿਟ ਦੌਰਾਨ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇ ਬੈਠੀ ਖਾਣਾ ਖਾ ਰਹੀ ਸੀ ਬਜ਼ੁਰਗ ਮਹਿਲਾ, ਅਚਾਨਕ ਬਘਿਆੜ ਨੇ ਕਰ'ਤਾ ਹਮਲਾ ਤੇ ਫਿਰ...
NEXT STORY