ਨੈਸ਼ਨਲ ਡੈਸਕ- ਆਸਾਮ, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਤਾਮਿਲਨਾਡੂ ਵਿਧਾਨ ਸਭਾ 'ਚ ਡੀਐੱਮਕੇ ਆਪਣੀ ਸੱਤਾ ਬਚਾਉਣ ਦੀ ਲੜਾਈ ਲੜ ਰਹੀ ਹੈ। ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਲੱਗ ਰਿਹਾ ਸੀ ਕਿ ਸੱਤਾਧਾਰੀ ਡੀਐੱਮਕੇ ਪਾਰਟੀ ਆਪਣੀ ਸੱਤਾ ਬਚਾਉਣ 'ਚ ਕਾਮਯਾਬ ਹੋਵੇਗੀ ਪਰ ਸ਼ੁਰੂਆਤੀ ਰੁਝਾਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਅਦਾਕਾਰ ਵਿਜੇ ਦੀ ਟੀਵੀਕੇ ਪਾਰਟੀ ਨੂੰ ਭਾਰੀ ਬੜ੍ਹਤ ਮਿਲ ਗਈ ਹੈ। ਚੋਣ ਮੈਦਾਨ 'ਚ ਐਂਟਰੀ ਦੇ ਨਾਲ ਹੀ ਟੀਵੀਕੇ ਦੇ ਬਹੁਮਤ ਦੇ ਅੰਕੜਿਆਂ ਤੋਂ ਕੁਝ ਸੀਟਾਂ ਹੀ ਦੂਰ ਹੈ। ਪਾਰਟੀਆਂ ਦੇ ਵਰਕਰਾਂ 'ਚ ਇਸ ਨਾਲ ਜੋਸ਼ ਦਾ ਮਾਹੌਲ ਹੈ। ਇਸ ਵਿਚ ਚੇਨਈ 'ਚ ਪਾਰਟੀ ਦੇ ਚੀਫ਼ ਅਦਾਕਾਰ ਵਿਜੇ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਅਨੁਸਾਰ ਟੀਵੀਕੇ ਕੁੱਲ 234 ਸੀਟਾਂ 'ਚੋਂ 107 ਸੀਟਾਂ 'ਤੇ ਅੱਗ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
NEXT STORY