ਮਦੁਰੈ— ਤਾਮਿਲਨਾਡੂ ਦੇ ਮਦੁਰੈ 'ਚ ਇਕ ਦਲਿਤ ਵਿਦਿਆਰਥੀ 'ਤੇ ਉਸ ਦੇ ਸਹਿਪਾਠੀ ਨੇ ਹੀ ਬਲੇਡ ਨਾਲ ਹਮਲਾ ਕਰ ਦਿੱਤਾ। ਦਰਅਸਲ ਪੀੜਤ ਵਿਦਿਆਰਥੀ ਦਾ ਸਕੂਲ 'ਚ ਕਿਸੇ ਨੇ ਬੈਗ ਲੁੱਕਾ ਦਿੱਤਾ ਸੀ, ਉਹ ਆਪਣਾ ਬੈਗ ਲੱਭ ਰਿਹਾ ਹੈ। ਇਸ ਦੌਰਾਨ ਇਕ ਵਿਦਿਆਰਥੀ ਨੇ ਉਸ 'ਤੇ ਜਾਤੀਗਤ ਟਿੱਪਣੀ ਕੀਤੀ ਅਤੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੋਸ਼ੀ ਨਾਬਾਲਗ ਵਿਦਿਆਰਥੀ ਵਿਰੁੱਧ ਮੁਕੱਮਦਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਪੀੜਤ ਦਲਿਤ ਵਿਦਿਆਰਥੀ 9ਵੀਂ ਜਮਾਤ 'ਚ ਪੜ੍ਹਦਾ ਹੈ। ਸ਼ੁੱਕਰਵਾਰ ਸ਼ਾਮ ਨੂੰ ਬੱਚੇ ਜਦੋਂ ਸਕੂਲ 'ਚ ਸਨ, ਇਸੇ ਦੌਰਾਨ ਕਿਸੇ ਨੇ ਉਸ ਦਾ ਬੈਗ ਲੁੱਕਾ ਦਿੱਤਾ। ਬੈਗ ਲੱਭਦੇ ਹੋਏ ਵਿਦਿਆਰਥੀ ਨੂੰ ਪਤਾ ਲੱਗਾ ਕਿ ਉਸ ਦਾ ਬੈਗ ਉਸੇ ਦੇ ਸਹਿਪਾਠੀ ਮਹੇਸ਼ਵਰਨ ਨੇ ਲੁਕਾਇਆ ਹੈ। ਪੀੜਤ ਜਦੋਂ ਮਹੇਸ਼ਵਰਨ ਤੋਂ ਆਪਣਾ ਬੈਗ ਮੰਗਣ ਗਿਆ ਤਾਂ ਦੋਸ਼ੀ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ।
ਇਸ ਦੌਰਾਨ ਦੋਹਾਂ ਵਿਦਿਆਰਥੀਆਂ ਦਰਮਿਆਨ ਲੜਾਈ ਵਧ ਗਈ। ਮਹੇਸ਼ਵਰਨ ਨੇ ਬਲੇਡ ਨਾਲ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪੀੜਤ ਵਿਦਿਆਰਥੀ ਦੀ ਪਿੱਠ 'ਤੇ ਗਰਦਨ ਤੋਂ ਲੈ ਕੇ ਕਮਰ ਤੱਕ ਬਲੇਡ ਨਾਲ ਜ਼ਖਮ ਹੋ ਗਿਆ। ਬਲੇਡ ਦੇ ਨਿਸ਼ਾਨ ਕਾਫ਼ੀ ਡੂੰਘੇ ਹਨ। ਪੀੜਤ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਪੀੜਤ ਵਿਦਿਆਰਥੀ ਦਾ ਕਹਿਣਾ ਹੈ ਕਿ ਸਿਰਫ਼ ਬੈਗ ਮੰਗਣ ਗਿਆ ਸੀ ਪਰ ਦੋਸ਼ੀ ਵਿਦਿਆਰਥੀ ਉਸ ਨੂੰ ਗਾਲ੍ਹਾਂ ਕੱਢਣ ਲੱਗਾ। ਸਕੂਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਪੁਲਸ ਨੇ ਦੋਸ਼ੀ ਵਿਦਿਆਰਥੀ ਵਿਰੁੱਧ ਧਾਰਾ-294, 324 ਅਤੇ ਐੱਸ.ਸੀ., ਐੱਸ.ਟੀ. ਐਕਸ ਦੀ ਧਾਰਾ 3 (1) (ਆਰ) (ਐੱਸ) ਅਤੇ 3 (2) (ਵੀ.ਏ.) ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਮੋਦੀ ਸਰਕਾਰ ਨੇ ਦਿੱਤਾ ਹੁਕਮ, ਸਰਹੱਦ 'ਤੇ ਦਿਖਿਆ ਪਾਕਿ ਡਰੋਨ ਤਾਂ ਹੋਵੇਗਾ ਮਿੰਟਾਂ 'ਚ ਖਾਕ
NEXT STORY