ਨੈਸ਼ਨਲ ਡੈਸਕ: ਈ.ਡੀ. ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਤਮਿਲਨਾਡੂ ਦੇ ਬਿਜਲੀ ਮੰਤਰੀ ਵੀ. ਸੇਂਥਿਲ ਬਾਲਾਜੀ ਤੇ ਉਨ੍ਹਾਂ ਦੇ ਕਰੀਬੀਆਂ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਚੇਨਈ ਵਿਚ ਸੇਂਥਿਲ ਦੀ ਰਿਹਾਇਸ਼ 'ਤੇ ਹੋਈ ਛਾਪੇਮਾਰੀ ਦੇਰ ਰਾਤ ਤਕ ਜਾਰੀ ਰਹੀ ਤੇ ਉਸ ਤੋਂ ਬਾਅਦ ਈ.ਡੀ. ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਚੇਨਈ ਦੇ ਇਕ ਸਰਕਾਰੀ ਮੈਡੀਕਲ ਕਾਲਜ ਲਿਜਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਸੇਂਥਿਲ ਫੁੱਟ-ਫੁੱਟ ਕੇ ਰੋਂਦੇ ਦੇਖੇ ਗੇਏ।
ਇਹ ਖ਼ਬਰ ਵੀ ਪੜ੍ਹੋ - ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ 'ਚ ਪਾਈ ਧੱਕ, ਇਸ ਟੀਮ ਵੱਲੋਂ ਖੇਡਦਿਆਂ ਕੀਤੀ ਸ਼ਾਨਦਾਰ ਗੇਂਦਬਾਜ਼ੀ
ਨੈਕਰੀ ਲਈ ਨਕਦੀ ਘਪਲੇ ਤਹਿਤ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਪੁਲਸ ਤੇ ਈ.ਡੀ. ਨੂੰ ਜਾਂਚ ਲਈ ਇਜਾਜ਼ਤ ਦਿੱਤੀ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਮੰਤਰੀ ਦੀ ਰਿਹਾਇਸ਼ ਦੀ ਤਲਾਸ਼ੀ ਲਈ ਗਈ। ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਨੇ ਬਾਲਾਜੀ ਦੇ ਕਰੀਬੀਆਂ ਦੇ ਘਰ ਵਿਚ ਛਾਪੇਮਾਰੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - NEET 2023 ਦੇ ਨਤੀਜੇ ਦਾ ਹੋਇਆ ਐਲਾਨ, 99.99 ਪਰਸੈਂਟਾਈਲ ਨਾਲ ਮੋਹਰੀ ਰਹੇ 2 ਵਿਦਿਆਰਥੀ
ਇਸ ਤੋਂ ਪਹਿਲਾਂ, ਈ.ਡੀ. ਦੀ ਜਾਂਚ ਦੌਰਾਨ ਬਾਲਾਜੀ ਨੇ ਕਿਹਾ ਕਿ ਉਹ ਜਾਂਚ ਏਜੰਸੀ ਦਾ ਪੂਰੀ ਤਰ੍ਹਾਂ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਵੇਖਾਂਗੇ ਕਿ ਉਹ ਕਿਸ ਇਰਾਦੇ ਨਾਲ ਇੱਥੇ ਛਾਪੇਮਾਰੀ ਲਈ ਆਏ ਹਨ ਤੇ ਕੀ ਲੱਭ ਰਹੇ ਹਨ। ਇਸ ਨੂੰ ਖ਼ਤਮ ਹੋਣ ਦਿੰਦੇ ਹਾਂ। ਬਾਲਾਜੀ ਨੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੇ ਅਧਾਰ 'ਤੇ ਅਧਿਕਾਰੀਆਂ ਵੱਲੋਂ ਜੋ ਵੀ ਮੰਗਿਆ ਜਾਵੇਗਾ, ਉਨ੍ਹਾਂ ਨੂੰ ਉਹ ਮੁਹੱਈਆ ਕਰਵਾਉਣਗੇ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: 4000 Pound ’ਚ ਖਰੀਦਿਆ ਕੁੱਤੇ ਦਾ ‘ਪਪੀ’, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼
ਕੈਬਨਿਟ ਮੰਤਰੀ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਲਈ ਘਰੋਂ ਨਿਕਲੇ ਸਨ ਤੇ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਉਹ ਟੈਕਸੀ ਲੈ ਕੇ ਵਾਪਸ ਆਪਣੇ ਘਰ ਆ ਗਏ। ਛਾਪੇਮਾੀ ਦੌਰਾਨ ਈ.ਡੀ. ਦੇ ਅਧਿਕਾਰੀਆਂ ਦੇ ਨਾਲ ਕੇਂਦਰੀ ਪੈਰਾ ਮਿਲਟਰੀ ਫ਼ੋਰਸ ਦੇ ਜਵਾਨ ਵੀ ਮੌਜੂਦ ਸਨ। ਦੱਸ ਦੇਈਏ ਕਿ ਪਿਛਲੇ ਮਹੀਨੇ ਕਰੂਰ ਵਿਚ ਬਾਲਾਜੀ ਦੇ ਕਰੀਬੀਆਂ ਦੇ ਘਰ ਰੇਡ ਮਾਰਨ ਜਾ ਰਹੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੇ.ਪੀ. ਨੱਡਾ ਨੇ ਕਾਂਗਰਸ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ; ਕਿਹਾ - ਮਾਂ, ਪੁੱਤ ਤੇ ਧੀ ਦੀ ਹੈ ਪਾਰਟੀ
NEXT STORY