ਸਪੋਰਟਸ ਡੈਸਕ: ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ ਦੀ ਧਰਤੀ 'ਤੇ ਵੀ ਧੱਕ ਪਾਉਣੀ ਸ਼ੁਰੂ ਕਰ ਦਿੱਤੀ ਹੈ। ਅਰਸ਼ਦੀਪ ਸਿੰਘ ਨੂੰ ਸ਼ੁਰੂਆਤੀ ਓਵਰਾਂ ਵਿਚ ਜ਼ਬਰਦਸਤ ਸਵਿੰਗ ਗੇਂਦਬਾਜ਼ੀ ਅਤੇ ਅਖ਼ੀਰਲੇ ਓਵਰਾਂ ਵਿਚ ਕਿਫ਼ਾਇਤੀ ਗੇਂਦਬਾਜ਼ੀ, ਵਿਸ਼ੇਸ਼ ਤੌਰ 'ਤੇ ਯਾਰਕਰ 'ਤੇ ਮੁਹਾਰਤ ਲਈ ਜਾਣਿਆ ਜਾਂਦਾ ਹੈ। ਭਾਰਤੀ ਟੀਮ ਨੂੰ ਕੌਮਾਂਤਰੀ ਕ੍ਰਿਕੇਟ ਵਿਚ ਅਤੇ ਆਈ.ਪੀ.ਐੱਲ. ਵਿਚ ਪੰਜਾਬ ਕਿੰਗਜ਼ ਨੂੰ ਕਈ ਅਹਿਮ ਮੁਕਾਬਲਿਆਂ ਵਿਚ ਜਿੱਤ ਦਵਾਉਣ ਵਾਲੇ ਪੰਜਾਬ ਦੇ ਸ਼ੇਰ ਨੇ ਹੁਣ ਇੰਗਲੈਂਡ ਵਿਚ ਵੀ ਦਹਾੜਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: 4000 Pound ’ਚ ਖਰੀਦਿਆ ਕੁੱਤੇ ਦਾ ‘ਪਪੀ’, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼
ਅਰਸ਼ਦੀਪ ਸਿੰਘ ਨੇ ਹਾਲ ਹੀ ਵਿਚ ਇੰਗਲੈਂਡ ਵਿਚ ਕਾਊਂਟੀ ਚੈਂਪੀਅਨਸ਼ਿਪ ਵਿਚ ਖੇਡਣਾ ਸ਼ੁਰੂ ਕੀਤਾ ਹੈ। ਇਸ ਟੂਰਨਾਮੈਂਟ ਵਿਚ ਉਸ ਦੇ ਡੈਬੀਊ ਮੈਚ ਵਿਚ ਹੀ ਜ਼ਬਰਦਸਤ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਉਸ ਨੇ ਆਪਣੀ ਰਫ਼ਤਾਰ ਤੇ ਸਵਿੰਗ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਭੰਬਲਭੂਸੇ ਵਿਚ ਪਾਈ ਰੱਖਿਆ। ਕੈਂਟ ਕ੍ਰਿਕੇਟ ਵੱਲੋਂ ਆਪਣੀ ਡੈਬੀਊ ਮੈਚ ਖੇਡ ਰਹੇ ਅਰਸ਼ਦੀਪ ਸਿੰਘ ਨੇ ਸਰੀ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਵਿਰੋਧੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਬੈੱਨ ਫੋਕਸ ਨੂੰ ਆਊਟ ਕਰ ਕੇ ਕਾਊਂਟੀ ਕ੍ਰਿਕੇਟ ਵਿਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ। ਇਸ ਤੋਂ ਇਲਾਵਾ ਉਸ ਨੇ ਵੋਰੇਲ ਨੂੰ ਵੀ ਬੋਲਡ ਕੀਤਾ। ਪਹਿਲੀ ਪਾਰੀ ਵਿਚ ਅਰਸ਼ਦੀਪ ਸਿੰਘ ਨੇ 14.2 ਓਵਰਾਂ ਵਿਚ 43 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਦੂਜੀ ਪਾਰੀ ਵਿਚ ਵੀ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖੀ ਤੇ ਜੈਮੀ ਸਮਿੱਥ ਨੂੰ ਬੋਲਡ ਆਊਟ ਕੀਤਾ। ਇਸ ਤਰ੍ਹਾਂ ਉਸ ਨੇ ਆਪਣੀ ਡੈਬੀਊ ਮੁਕਾਬਲੇ ਵਿਚ 3 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਵੀ ਪੜ੍ਹੋ - NEET 2023 ਦੇ ਨਤੀਜੇ ਦਾ ਹੋਇਆ ਐਲਾਨ, 99.99 ਪਰਸੈਂਟਾਈਲ ਨਾਲ ਮੋਹਰੀ ਰਹੇ 2 ਵਿਦਿਆਰਥੀ
ਵਿਕਟ ਲੈ ਕੇ ਕੀਤੀ ਆਪਣੀ 'ਟਰੇਡਮਾਰਕ ਸੈਲੀਬ੍ਰੇਸ਼ਨ'

ਕਾਊਂਟੀ ਕ੍ਰਿਕੇਟ ਵਿਚ ਆਪਣੀ ਪਹਿਲੀ ਵਿਕਟ ਲੈਣ ਤੋਂ ਬਾਅਦ ਅਰਸ਼ਦੀਪ ਸਿੰਘ ਬੇਹੱਦ ਖੁਸ਼ ਨਜ਼ਰ ਆਏ। ਟੂਰਨਾਮੈਂਟ ਵਿਚ ਬੈੱਨ ਫੋਕਸ ਉਸ ਦਾ ਪਹਿਲਾ ਸ਼ਿਕਾਰ ਬਣੇ। ਅਰਸ਼ੀਦਪ ਸਿੰਘ ਦੀ ਗੇਂਦ ਤੇਜ਼ੀ ਨਾਲ ਸਵਿੰਗ ਹੋਈ ਤੇ ਫੋਕਸ ਨੂੰ ਕੋਈ ਅੰਦਾਜ਼ਾ ਹੋਣ ਤੋਂ ਪਹਿਲਾਂ ਇਹ ਸਿੱਧਾ ਜਾ ਕੇ ਉਸ ਦੇ ਪੈਡਸ ਨਾਲ ਟਕਰਾ ਗਈ। ਅਰਸ਼ਦੀਪ ਸਿੰਘ ਦੀ ਜ਼ੋਰਦਾਰ ਅਪੀਲ ਤੋਂ ਬਾਅਦ ਅੰਪਾਇਰ ਨੇ ਉਸ ਨੂੰ ਆਊਟ ਕਰਾਰ ਦਿੱਤਾ। ਵਿਕਟ ਮਿਲਣ ਤੋਂ ਬਾਅਦ ਅਰਸ਼ੀਦਪ ਸਿੰਘ ਨੇ ਟਰੇਡਮਾਰਕ ਸੈਲੀਬ੍ਰੇਸ਼ਨ ਕੀਤੀ, ਜੋ ਉਹ ਅਕਸਰ ਵਿਕਟ ਲੈਣ ਤੋਂ ਬਾਅਦ ਕਰਦੇ ਨਜ਼ਰ ਆਉਂਦੇ ਹਨ। ਉਸ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੇਠਾਂ ਬੈਠ ਕੇ ਦਹਾੜ ਮਾਰੀ। ਟੀਮ ਦੇ ਬਾਕੀ ਖਿਡਾਰੀ ਵੀ ਉਸ ਦੀ ਸੈਲੀਬ੍ਰੇਸ਼ਨ ਵੀ ਸ਼ਾਮਲ ਹੋਏ। ਕਾਊਂਟੀ ਕ੍ਰਿਕਟ ਵੱਲੋਂ ਅਰਸ਼ਦੀਪ ਸਿੰਘ ਦੀ ਪਹਿਲੀ ਕਾਊਂਟੀ ਵਿਕਟ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
6 ਜੁਲਾਈ ਨੂੰ ਹੋਵੇਗੀ WFI ਦੀ ਚੋਣ, ਉਸੇ ਦਿਨ ਐਲਾਨੇ ਜਾਣਗੇ ਨਤੀਜੇ
NEXT STORY