ਛੱਤੀਸਗੜ੍ਹ- ਇਕ ਤਾਂਤਰਿਕ ਪੈਸਿਆਂ ਦਾ ਝਾਂਸਾ ਦੇ ਕੇ ਪਹਿਲਾਂ ਲੋਕਾਂ ਤੋਂ ਮੋਟੀ ਰਕਮ ਠੱਗਦਾ ਸੀ ਅਤੇ ਬਾਅਦ ਵਿਚ ਗੰਗਾਜਲ 'ਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਲਾ ਦਿੰਦਾ ਸੀ। ਹੈਰਾਨ ਕਰਨ ਵਾਲਾ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਵਿਚ ਹੋਰ ਵੀ ਹੈਰਾਨ ਵਾਲੀ ਗੱਲ ਇਹ ਹੈ ਕਿ ਤਾਂਤਰਿਕ ਜਿੰਨੇ ਵੀ ਲੋਕਾਂ ਦੇ ਕਤਲ ਕਰਦਾ ਸੀ। ਪੋਸਟਮਾਰਟਮ ਰਿਪੋਰਟ ਵਿਚ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰ ਆਉਂਦਾ ਸੀ।
ਦਰਅਸਲ ਸੁਖਵੰਤ ਸਾਹੂ ਖ਼ੁਦ ਨੂੰ ਤਾਂਤਰਿਕ ਦੱਸ ਕੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਬਹਾਨੇ ਉਨ੍ਹਾਂ ਤੋਂ ਮੋਟੀ ਰਕਮ ਦੀ ਮੰਗ ਕਰਦਾ ਸੀ। ਜਦੋਂ ਉਸ ਦੇ ਹੱਥ ਵਿੱਚ ਪੈਸੇ ਆ ਜਾਂਦੇ ਤਾਂ ਉਹ ਪੂਜਾ ਕਰਨ ਤੋਂ ਬਾਅਦ ਪ੍ਰਸਾਦ ਦੇ ਰੂਪ ਵਿਚ ਸਾਈਨਾਈਡ ਮਿਲਾ ਕੇ ਗੰਗਾ ਜਲ ਦਿੰਦਾ। ਜਿਸ ਤੋਂ ਬਾਅਦ ਪੂਜਾ ਕਰਨ ਵਾਲੇ ਵਿਅਕਤੀ ਦੀ ਤੁਰੰਤ ਮੌਤ ਹੋ ਜਾਂਦੀ ਹੈ। ਪੋਸਟਮਾਰਟਮ ਰਿਪੋਰਟ ਵਿਚ ਕਤਲ ਦਾ ਕਾਰਨ ਦਿਲ ਦਾ ਦੌਰਾ ਨਿਕਲਦਾ। ਪੁਲਸ ਵੀ ਇਸ ਨੂੰ ਆਮ ਮੌਤ ਸਮਝ ਕੇ ਫਾਈਲ ਬੰਦ ਕਰ ਦਿੰਦੀ ਸੀ।
ਸਾਵਧਾਨ ਇੰਡੀਆ ਤੋਂ ਸਿੱਖਿਆ ਕਤਲ ਦਾ ਤਰੀਕਾ
ਤਾਂਤਰਿਕ ਨੇ ਸੀਰੀਅਲ 'ਸਾਵਧਾਨ ਇੰਡੀਆ' 'ਚ ਇਹ ਸਭ ਦੇਖ ਕੇ ਸਾਈਨਾਈਡ ਦੀ ਵਰਤੋਂ ਕਰਨੀ ਸਿੱਖੀ ਸੀ। ਮੁਲਜ਼ਮਾਂ ਨੇ ਇਹ ਕੰਮ ਇਕੱਲੇ ਨਹੀਂ ਕੀਤਾ। ਕਤਲ ਨੂੰ ਅੰਜਾਮ ਦੇਣ ਲਈ ਮੁਲਜ਼ਮ ਆਪਣੇ ਦੋਸਤ ਵਰਿੰਦਰ ਦਿਵਾਂਗਨ ਨੂੰ ਆਪਣੇ ਨਾਲ ਰੱਖਦਾ ਸੀ। ਨਯਾ ਰਾਏਪੁਰ ਦਾ ਰਹਿਣ ਵਾਲਾ ਹੰਸਰਾਮ ਸਾਹੂ ਇਕ ਤਾਂਤਰਿਕ ਦੇ ਪ੍ਰਭਾਵ ਵਿਚ ਆ ਗਿਆ ਸੀ ਅਤੇ ਉਸ ਨੇ ਉਸ ਨੂੰ ਡੇਢ ਲੱਖ ਰੁਪਏ ਦਿੱਤੇ ਸਨ ਅਤੇ ਨੋਟਾਂ ਦੀ ਬਰਸਾਤ ਕਰਾਉਣ ਲਈ ਉਸ ਨੇ ਤਾਂਤਰਿਕ ਨੂੰ ਘਰ ਵਿਚ ਪੂਜਾ ਕਰਨ ਲਈ ਬੁਲਾਇਆ ਸੀ।
ਗੰਗਾਜਲ 'ਚ ਸਾਈਨਾਈਡ ਮਿਲਾ ਕੇ ਕਤਲ
ਮੁਲਜ਼ਮ ਤਾਂਤਰਿਕ ਆਪਣੇ ਸਾਥੀ ਵਰਿੰਦਰ ਨਾਲ ਹੰਸਰਾਜ ਦੇ ਘਰ ਪਹੁੰਚਿਆ। ਪੂਜਾ ਕਰਨ ਤੋਂ ਬਾਅਦ ਤਾਂਤਰਿਕ ਨੇ ਪ੍ਰਸਾਦ ਦੇ ਤੌਰ 'ਤੇ ਹੰਸਰਾਜ ਨੂੰ ਸਾਈਨਾਈਡ ਮਿਲਾ ਕੇ ਗੰਗਾ ਜਲ ਦਿੱਤਾ। ਜਿਸ ਤੋਂ ਬਾਅਦ 60 ਸਾਲਾ ਹੰਸਰਾਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੋਸਟਮਾਰਟਮ ਦੀ ਰਿਪੋਰਟ 'ਚ ਦਿਲ ਦਾ ਦੌਰਾ ਪੈਣ ਦੀ ਗੱਲ ਸਾਹਮਣੇ ਆਈ। ਦੂਜੀ ਮੌਤ ਅਭਨਪੁਰ ਪਿੰਡ ਵਾਸੀ ਨਰਿੰਦਰ ਸਾਹੂ ਦੀ ਵੀ ਇਸ ਤਰ੍ਹਾਂ ਹੋਈ। ਪੂਜਾ-ਪਾਠ ਕਰਾਉਣ ਅਤੇ ਨੋਟਾਂ ਦਾ ਮੀਂਹ ਦੇ ਚੱਕਰ ਵਿਚ ਡੇਢ ਲੱਖ ਗੁਆ ਚੁੱਕੇ ਨਰਿੰਦਰ ਜਦੋਂ ਪੈਸੇ ਦੀ ਮੰਗ ਕਰਨ ਲੱਗੇ ਤਾਂ ਤਾਂਤਰਿਕ ਨੇ ਉਨ੍ਹਾਂ ਦੇ ਪਿੰਡ ਜਾ ਕੇ ਖੇਤ ਵਿਚ ਪੂਜਾ ਕਵਾਈ ਅਤੇ ਫਿਰ ਗੰਗਾਜਲ ਵਿਚ ਸਾਈਨਾਈਡ ਮਿਲਾ ਕੇ ਉਸ ਨੂੰ ਪਿਲਾ ਦਿੱਤਾ। ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਕਤਲ ਦਾ ਖੁਲਾਸਾ ਕਿਵੇਂ ਹੋਇਆ?
ਮੁਲਜ਼ਮ ਗੰਗਾ ਵਿਚ ਸਾਈਨਾਈਡ ਮਿਲਾ ਕੇ ਲੋਕਾਂ ਦਾ ਕਤਲ ਕਰ ਰਹੇ ਸਨ ਜਦੋਂ ਇਕ ਦਿਨ ਅਚਾਨਕ ਪੈਸੇ ਦੀ ਵੰਡ ਨੂੰ ਲੈ ਕੇ ਤਾਂਤਰਿਕ ਅਤੇ ਉਸ ਦੇ ਸਾਥੀ ਵਰਿੰਦਰ ਦਿਵਾਂਗਨ ਵਿਚਕਾਰ ਝਗੜਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਸਾਥੀ ਵਰਿੰਦਰ ਦਾ ਕਤਲ ਕਰ ਦਿੱਤਾ ਪਰ ਇਸ ਵਾਰ ਉਸ ਨੇ ਕਤਲ ਲਈ ਸਾਈਨਾਈਡ ਦੀ ਵਰਤੋਂ ਨਹੀਂ ਕੀਤੀ। ਇਸ ਵਾਰ ਤਾਂਤਰਿਕ ਨੇ ਸਿਰ ਕੁਚਲ ਕੇ ਕਤਲ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਦੋਸ਼ੀ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਜਦੋਂ ਪੁਲਸ ਨੇ ਤਾਂਤਰਿਕ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਤਾਂਤਰਿਕ ਨੇ ਪੁਲਸ ਨੂੰ ਕਤਲ ਦੇ ਤਰੀਕੇ ਅਤੇ ਪੁਲਸ ਤੋਂ ਬਚਣ ਦੀ ਚਾਲ ਬਾਰੇ ਜਾਣਕਾਰੀ ਦਿੱਤੀ ਹੈ।
ਮਹਾਕੁੰਭ ’ਚ ਇਸ ਸ਼ੁੱਭ ਮਹੂਰਤ ’ਚ ਕਰੋ ਪਹਿਲਾ ਸ਼ਾਹੀ ਇਸ਼ਨਾਨ, ਜਾਣੋ ਸਮਾਂ ਤੇ ਨਿਯਮ
NEXT STORY