ਨਵੀਂ ਦਿੱਲੀ (ਭਾਸ਼ਾ): ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇ ਪ੍ਰਸ਼ਾਸਨ ਵੱਲੋਂ ਰੋਟੀ ਖਾਉਣ ਤੋਂ ਬਾਅਦ 15 ਵਿਦਿਆਰਥਣਾਂ ਦੇ ਬਿਮਾਰ ਹੋਣ 'ਤੇ ਉਨ੍ਹਾਂ ਦੇ ਇਲਾਜ ਲਈ ਤਾਂਤਰਿਕ ਬੁਲਾਏ ਜਾਣ ਦੀਆਂ ਖ਼ਬਰਾਂ 'ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਧਰਤੀ ’ਤੇ ਮਿਲਿਆ ‘ਨਰਕ ਦਾ ਦਰਵਾਜ਼ਾ’, ਕਈ ਸਾਲਾਂ ਤੋਂ ਬਲ੍ਹ ਰਹੀ ਅੱਗ
ਕਮਿਸ਼ਨ ਨੇ ਕਿਹਾ ਕਿ ਜੇਕਰ ਮੀਡੀਆ ਦੀਆਂ ਖ਼ਬਰਾਂ ਦੀ ਸਮੱਗਰੀ ਸਹੀ ਹੈ ਤਾਂ ਇਹ ਉਨ੍ਹਾਂ ਪੀੜਤ ਵਿਦਿਆਰਥਣਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਰਾਬਰ ਹੈ, ਜਿਨ੍ਹਾਂ ਨੂੰ ਸਕੂਲਦੇ ਅਧਿਕਾਰੀਆਂ ਵੱਲੋਂ ਇਲਾਜ ਲਈ ਹਸਪਤਾਲ ਲੈ ਜਾਣ ਦੀ ਬਜਾਏ ਸਰਕਾਰੀ ਸਕੂਲ ਵਿਚ ਕਥਿਤ ਤੌਰ 'ਤੇ ਅੰਧਵਿਸ਼ਵਾਸ ਦਾ ਸ਼ਿਕਾਰ ਬਣਾਇਆ ਗਿਆ। ਐੱਨ.ਐੱਚ.ਆਰ.ਸੀ. ਨੇ ਇਕ ਬਿਆਨ ਵਿਚ ਦੱਸਿਆ ਕਿ ਆਯੋਗ ਨੇ ਮੀਡੀਆ ਵਿਚ ਆਈਆਂ ਖ਼ਬਰਾਂ ਦਾ ਆਪ ਨੋਟਿਸ ਲਿਆ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਸਕੂਲ ਪ੍ਰਸ਼ਾਸਨ ਨੇ ਰੋਟੀ ਖਾਉਣ ਤੋਂ ਬਾਅਦ ਬਿਮਾਰ ਹੋਈਆਂ 15 ਵਿਦਿਆਰਥਣਾਂ ਦੇ ਇਲਾਜ ਲਈ ਇਕ ਤਾਂਤਰਿਕ ਨੂੰ ਬੁਲਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸੰਤ ਸੀਚੇਵਾਲ ਵੱਲੋਂ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਵਾਲਿਆਂ ਲਈ ਰਾਖਵੇਂਕਰਨ ਦੀ ਹਮਾਇਤ
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਚਾਰ ਹਫ਼ਤਿਆਂ ਦੇ ਅੰਦਰ ਵਿਸਥਾਰਤ ਰਿਪੋਰਟ ਦੇਣ ਨੂੰ ਕਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੰਤ ਸੀਚੇਵਾਲ ਵੱਲੋਂ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਵਾਲਿਆਂ ਲਈ ਰਾਖਵੇਂਕਰਨ ਦੀ ਹਮਾਇਤ
NEXT STORY