ਨਵੀਂ ਦਿੱਲੀ—ਤਾਮਿਲਨਾਡੂ ਦੇ ਵਿਲਪੁਰਮ ਦੀ ਰਹਿਣ ਵਾਲੀ ਅੰਨਪੂਰਨਾ ਮੋਹਨ ਇੱਕ ਪ੍ਰਾਇਮਰੀ ਸਕੂਲ 'ਚ ਅਧਿਆਪਕ ਹੈ। ਸਕੂਲ 'ਚ ਪੁਰਾਣੇ ਢੰਗ ਦੀ ਸਿੱਖਿਆ ਪ੍ਰਣਾਲੀ ਉਸ ਲਈ ਚਿੰਤਾ ਦਾ ਵਿਸ਼ਾ ਸੀ। ਅੰਨਪੂਰਨਾ ਨੇ ਦੱਸਿਆ ਹੈ ਕਿ ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਾਨਵੈਂਟ ਸਕੂਲਾਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਕਾਨਵੈਂਟ ਸਕੂਲਾਂ ਦੀ ਸਿੱਖਿਆ ਦਾ ਤੌਰ ਤਰੀਕਾ ਮਾਡਰਨ ਜ਼ਮਾਨੇ ਦਾ ਹੈ। ਇਸ ਸੋਚ ਕਾਰਨ ਹੀ ਪ੍ਰਤੀ ਦਿਨ ਬੱਚਿਆਂ ਦੀ ਗਿਣਤੀ ਪ੍ਰਾਇਮਰੀ ਸਕੂਲਾਂ 'ਚ ਘੱਟ ਹੋ ਰਹੀ ਹੈ। ਇਸ ਤੋਂ ਬਾਅਦ ਮੈਂ ਵੀ ਸਕੂਲ 'ਚ ਸਿੱਖਿਆ ਦਾ ਪੱਧਰ ਡਿਵੈਲਪ ਕਰਨ ਬਾਰੇ ਸੋਚਿਆ।
ਅੰਨਪੂਰਨਾ ਨੇ ਸ਼ੁਰੂਆਤ 'ਚ ਬੁਨਿਆਦੀ ਜਰੂਰਤਾਂ 'ਤੇ ਧਿਆਨ ਦੇਣਾ ਸ਼ੁਰੂ ਕੀਤਾ। ਸਕੂਲ 'ਚ ਬੱਚਿਆ ਨੂੰ ਚੰਗਾ ਅਤੇ ਦਿਲਚਸਪ ਵਾਤਾਵਰਨ ਦੇਣ ਲਈ ਐਨਰਜੈਟਿਕ ਕਲਰਸ 'ਚ ਸਕੂਲ ਦੀ ਪੇਟਿੰਗ ਕਰਵਾਈ। ਉਸ ਤੋਂ ਬਾਅਦ ਦੀਵਾਰਾਂ 'ਤੇ ਬੱਚਿਆਂ ਦੀ ਜਰੂਰਤਾਂ ਦੇ ਹਿਸਾਬ ਨਾਲ ਚਿਤਰਕਾਰੀ ਕਰਵਾਈ। ਛੋਟੇ ਬੱਚਿਆਂ ਦੇ ਕਲਾਸ ਰੂਮ 'ਚ ਵੀ ਦੀਵਾਰਾਂ 'ਤੇ ਕਾਰਟੂਨ ਬਣਵਾਏ। ਹੌਲੀ-ਹੌਲੀ ਸਕੂਲ 'ਚ ਕਾਨਵੈਂਟ ਸਕੂਲ ਵਰਗਾ ਲੁੱਕ ਆਉਣ ਲੱਗਾ।
ਅੰਨਪੂਰਨਾ ਨੇ ਦੱਸਿਆ, ''ਜਦੋਂ ਮੈਂ ਸਕੂਲ ਨੂੰ ਸਜਾਉਣ ਅਤੇ ਸੰਵਾਰਨ ਦਾ ਕੰਮ ਸ਼ੁਰੂ ਕੀਤਾ ਤਾਂ ਕਾਫੀ ਜਲਦੀ ਹੀ ਲੋਕਾਂ ਦੀ ਉਤਸੁਕਤਾ ਸਕੂਲ ਪ੍ਰਤੀ ਵੱਧਣ ਲੱਗੀ। ਕੁਝ ਪੈਰੇਂਟਸ ਨੇ ਬੱਚਿਆਂ ਦਾ ਐਡਮਿਸ਼ਨ ਵੀ ਕਰਵਾ ਦਿੱਤਾ, ਜਿਸ ਤੋਂ ਬਾਅਦ ਤਾਂ ਅੰਨਪੂਰਨਾ ਦੇ ਹੌਂਸਲੇ ਬੁਲੰਦ ਹੋ ਗਏ। ਮੈਂ ਸਕੂਲ ਦੀਆਂ ਜਰੂਰਤਾਂ ਨੂੰ ਇੱਕ-ਇੱਕ ਕਰ ਕੇ ਪੂਰਾ ਕਰਨਾ ਸ਼ੁਰੂ ਕਰ ਦਿੱਤਾ।''
ਸਵਾਤੀ ਮਾਲੀਵਾਲ ਨੇ ਸਪਾ ਸੈਂਟਰਾਂ 'ਚ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਮਿਲੇ ਲੋਕ
NEXT STORY