ਵੈੱਬ ਡੈਸਕ : ਯੂਪੀ ਦੇ ਅਲੀਗੜ੍ਹ ਵਿੱਚ ਇੱਕ 16 ਸਾਲਾ ਵਿਦਿਆਰਥਣ ਦੀ ਗੀਜ਼ਰ ਵਿੱਚੋਂ ਗੈਸ ਲੀਕ ਹੋਣ ਮਗਰੋਂ ਦਮ ਘੁੱਟਣ ਕਾਰਨ ਮੌਤ ਹੋ ਗਈ। ਇਹ ਘਟਨਾ ਕੁਲਦੀਪ ਵਿਹਾਰ ਕਲੋਨੀ ਦੀ ਹੈ ਜਿੱਥੇ 16 ਸਾਲਾ ਸਕੂਲੀ ਵਿਦਿਆਰਥਣ ਮਾਹੀ ਦੀ ਗੀਜ਼ਰ ਗੈਸ ਲੀਕ ਹੋਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਾਹੀ ਦੀ ਮਾਂ ਨੇੜੇ ਦੀ ਦੁਕਾਨ 'ਤੇ ਗਈ ਹੋਈ ਸੀ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜਦੋਂ ਮਾਹੀ ਦੀ ਮਾਂ ਵਾਪਸ ਆਈ ਤਾਂ ਉਨ੍ਹਾਂ ਦੇਖਿਆ ਕਿ ਬਾਥਰੂਮ ਦਾ ਦਰਵਾਜ਼ਾ ਬੰਦ ਸੀ ਅਤੇ ਮਾਹੀ ਉਨ੍ਹਾਂ ਦੀਆਂ ਆਵਾਜ਼ਾਂ ਦਾ ਜਵਾਬ ਨਹੀਂ ਦੇ ਰਹੀ ਸੀ।
ਮਾਹੀ ਦੇ ਭਰਾ ਮਾਧਵ ਨੇ ਦੱਸਿਆ ਕਿ ਬਾਥਰੂਮ ਦਾ ਦਰਵਾਜ਼ਾ ਬਾਹਰੋਂ ਬੰਦ ਸੀ, ਜੋ ਕਿ ਪਰਿਵਾਰ ਦੀ ਸਾਵਧਾਨੀ ਵਾਲੀ ਆਦਤ ਸੀ ਕਿਉਂਕਿ ਮਾਹੀ ਨੂੰ ਪਹਿਲਾਂ ਵੀ ਨਹਾਉਂਦੇ ਸਮੇਂ ਚੱਕਰ ਆਉਣ ਦੀ ਸ਼ਿਕਾਇਤ ਸੀ। ਪਰਿਵਾਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਮਾਹੀ ਨੂੰ ਤੁਰੰਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਹੀ ਦੋ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਘਟਨਾ ਦੌਰਾਨ ਬੇਹੋਸ਼ ਹੋ ਗਈ ਸੀ ਪਰ ਫਿਰ ਉਹ ਠੀਕ ਹੋ ਗਈ। ਇਸ ਵਾਰ ਬਾਥਰੂਮ 'ਚ ਹਵਾਦਾਰੀ ਦੀ ਕਮੀ ਅਤੇ ਗੀਜ਼ਰ ਗੈਸ ਲੀਕ ਹੋਣਾ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ 'ਚ ਮੌਤ ਦਾ ਕਾਰਨ ਗੀਜ਼ਰ 'ਚੋਂ ਗੈਸ ਲੀਕ ਹੋਣ ਕਾਰਨ ਦਮ ਘੁਟਣ ਦਾ ਦੱਸਿਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਸਹੀ ਹਵਾਦਾਰੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮਾਹੀ ਦੇ ਦੇਹਾਂਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ।
ਘੰਟਿਆਂ ਲਈ ਕਰੋੜਪਤੀ ਬਣਿਆ ਇਹ ਬੱਚਾ, 500 ਨੇ ਬਦਲੀ ਕਿਸਮਤ
NEXT STORY